ਆਸਕਰ ਅਵਾਰਡ 'ਚ ਭਾਰਤੀ ਫ਼ਿਲਮਾਂ ਦੀ ਵੀ ਝੰਡੀ, ਭਾਰਤੀ ਪ੍ਰੋਡਿਊਸਰ ਦੀ ਇਸ ਫ਼ਿਲਮ ਨੂੰ ਮਿਲਿਆ ਆਸਕਰ ਅਵਾਰਡ 

Written by  Rupinder Kaler   |  February 25th 2019 10:39 AM  |  Updated: February 25th 2019 10:39 AM

ਆਸਕਰ ਅਵਾਰਡ 'ਚ ਭਾਰਤੀ ਫ਼ਿਲਮਾਂ ਦੀ ਵੀ ਝੰਡੀ, ਭਾਰਤੀ ਪ੍ਰੋਡਿਊਸਰ ਦੀ ਇਸ ਫ਼ਿਲਮ ਨੂੰ ਮਿਲਿਆ ਆਸਕਰ ਅਵਾਰਡ 

ਬਾਲੀਵੁੱਡ ਲਈ ਚੰਗੀ ਖ਼ਬਰ ਹੈ ਫ਼ਿਲਮ 'ਪੀਰੀਅਡ ਐਂਡ ਆਫ ਸਨਟੈਂਸ' ਨੂੰ ਬੈਸਟ ਡਾਕੂਮੈਂਟਰੀ ਸ਼ਾਰਟ ਕੈਟੇਗਰੀ ਵਿੱਚ ਆਸਕਰ ਅਵਾਰਡ ਮਿਲਿਆ ਹੈ । ਇਸ ਫ਼ਿਲਮ ਨੂੰ ਰਿਆਕਤਾ ਜਹਤਾਬਚੀ ਮੈਲਿਸਾ ਬਰਟਨ ਨੇ ਡਾਇਰੈਕਟ ਕੀਤਾ ਸੀ । ਇਸ ਫਿਲਮ ਦੀ ਕਹਾਣੀ ਭਾਰਤ ਦੇ ਪਿਛੋਕੜ ਤੇ ਅਧਾਰਿਤ ਹੈ । ਇਸ ਫ਼ਿਲਮ ਵਿੱਚ ਪੀਰੀਅਡ ਦੇ ਮੁੱਦੇ ਤੇ ਲੋਕਾਂ ਦੀ ਸੋਚ ਨੂੰ ਬਿਆਨ ਕੀਤਾ ਗਿਆ ਹੈ ।

https://twitter.com/guneetm/status/1099864415078363137

ਇਹ ਫ਼ਿਲਮ ਉਹਨਾਂ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਪੈਡਸ ਉਪਲਬਧ ਨਹੀਂ ਹੁੰਦੇ । ਜਿਸ ਕਰਕੇ ਇਹ ਔਰਤਾਂ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ ।ਇਸ ਸਭ ਦੇ ਚਲਦੇ ਉਹਨਾਂ ਲਈ ਪੈਡ ਮਸ਼ੀਨ ਲਗਾਈ ਜਾਂਦੀ ਹੈ, ਜਿਸ ਤੋਂ ਬਾਅਦ ਔਰਤਾਂ ਨੂੰ ਪੈਡ ਬਾਰੇ ਪਤਾ ਲੱਗਦਾ ਹੈ । ਇਹ ਔਰਤਾਂ ਫੈਸਲਾ ਲੈਂਦੀਆਂ ਹਨ ਕਿ ਉਹ ਖੁਦ ਪੈਡ ਬਨਾਉਣਗੀਆਂ ।

https://www.youtube.com/watch?v=KocJP8dG1OA

ਕੁਝ ਰੂੜੀਵਾਦੀ ਲੋਕ ਇਸ ਫੈਸਲੇ ਵਿੱਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕਰਦੇ ਹਨ । ਪਰ ਇਹ ਔਰਤਾਂ ਇੱਕਜੁੱਟ ਹੋ ਕੇ ਇਸ ਦਾ ਸਾਹਮਣਾ ਕਰਦੀਆਂ ਹਨ । ਔਰਤਾਂ ਦੇ ਇੱਸ ਪ੍ਰੋਜੈਕਟ ਨੂੰ ਵਿਦੇਸ਼ ਤੋਂ ਵੀ ਸਹਾਇਤਾ ਮਿਲ ਜਾਂਦੀ ਹੈ । ਉਹ ਆਪਣੇ ਸੈਨਿਟਰੀ ਨੈਪਕਿਨ ਨੂੰ ਐੱਫ.ਐੱਲ.ਵਾਈ. ਨਾਂ ਦਿੰਦੀਆਂ ਹਨ । ਜਿਸ ਦਾ ਮਤਲਬ ਉਡਾਨ ਹੁੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network