ਜਾਣੋ ਕਿਸ ਗਾਇਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

By  Lajwinder kaur December 5th 2021 02:31 PM

ਗਿੱਪੀ ਗਰੇਵਾਲ ਜੋ ਕਿ ਆਪਣੀ ਨਵੀਂ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਕਰ ਦਿੱਤਾ ਗਿਆ ਹੈ । ‘ਸ਼ਾਵਾ ਨੀ ਗਿਰਧਾਰੀ ਲਾਲ’ ਗੀਤ (Shava Ni Girdhari Lal Title Track)  ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ, ਇਸ ਗੀਤ ਨੂੰ ਸਤਿੰਦਰ ਸਰਤਾਜ Satinder Sartaaj ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

gippy grewal shava ni girdhari lal

ਦੱਸ ਦਈਏ ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਦੀ ਕਲਮ ‘ਚੋਂ ਨਿਕਲੇ ਨੇ। ਤਾਂ ਹੀ ਇਸ ਗੀਤ ‘ਚ ਕੁਦਰਤ,  ਪਰਮਾਤਮਾ ਅਤੇ ਸਾਦਗੀ ਵਾਲੇ ਜੀਵਨ ਦੀ ਗੱਲ ਕੀਤੀ ਗਈ ਹੈ। ਵੀਡੀਓ ‘ਚ ਦਰਸ਼ਕਾਂ ਨੂੰ ਪਿੰਡ ਵਾਲਾ ਸੱਭਿਆਚਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਉੱਤੇ ਫਿਲਮਾਇਆ ਗਿਆ ਹੈ। ਨਾਮੀ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਇਸ ਗੀਤ ਨੂੰ ਸੰਗੀਤ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ...

inside image of gippy grewal

ਇਸ ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਸਾਰਾ ਗੁਰਪਾਲ, ਰਾਣਾ ਰਣਬੀਰ, ਕਰਮਜੀਤ ਅਨਮੋਲ, ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਪਹਿਲਾ ਮੌਕਾ ਹੈ ਜਦੋਂ ਬਾਲੀਵੁੱਡ ਅਦਾਕਾਰ ਯਾਮੀ ਗੌਤਮ ਪੰਜਾਬੀ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ 1940 ਦੇ ਦਹਾਕੇ ਦੀ ਪੀਰੀਅਡ ਕਾਮੇਡੀ ਹੈ। ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲਕੇ ਲਿਖੀ ਹੈ ।  ‘ਸ਼ਾਵਾ ਨੀ ਗਿਰਧਾਰੀ ਲਾਲ’ ਇਸ ਮਹੀਨੇ ਯਾਨੀ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post