‘ਦੁਆਵਾਂ ਦੇਣਾ ਸਾਡੀ ਧੀ ਨੂੰ’ ਗਾਇਕ ਸ਼ੀਰਾ ਜਸਵੀਰ ਨੇ ਪਾਈ ਭਾਵੁਕ ਪੋਸਟ, ਇਸ ਵਜ੍ਹਾ ਕਰਕੇ ਨਹੀਂ ਮਨਾ ਸਕੇ ਬੇਟੀ ਦਾ ਜਨਮ ਦਿਨ

By  Lajwinder kaur July 5th 2020 01:12 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਈ ਹੈ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ । 

ਫੇਸਬੁੱਕ ਪੇਜ਼ ਉੱਤੇ ਆਪਣੀ ਧੀ ਏਕਮ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ੀਰਾ ਜਸਵੀਰ ਨੇ ਲਿਖਿਆ ਹੈ , ‘ਅੱਜ ਸਾਡੀ ਧੀ “ਏਕਮ ਕੌਰ ਹੇਰ“ ਦਾ ਜਨਮ ਦਿਨ ਹੈ ਤੈਨੂੰ ਬਹੁਤ ਯਾਦ ਕਰਦਾ ਰਹਿੰਦਾ ਹਾਂ । ਤੇਰੇ ਜਨਮ ਦਿਨ ਦੀ ਖ਼ੁਸ਼ੀ ਵੀ ਬਹੁਤ ਹੈ ਪਰ ਥੋੜਾ ਉਦਾਸ ਵੀ ਹਾਂ ਕਿ ਮੈਂ ਤੇਰੇ ਕੋਲ ਆ ਨਹੀਂ ਸਕਿਆ । ਅਗਰ ਫਲਾਈਟ ਚਲਦੀਆਂ ਹੁੰਦੀਆਂ ਤਾਂ ਮੈਂ ਕਦੀ ਨਹੀਂ ਸੀ ਏਥੇ ਰੁਕਣਾ । ਬੜੀ ਕੋਸ਼ਿਸ਼ ਕੀਤੀ ਪਰ ਆ ਨਹੀਂ ਸਕਿਆ। ਅੱਜ ਤੁਸੀਂ ਬਰਥਡੇਅ ਮਨਾ ਲੈਣਾ । ਜਦੋਂ ਮੈਂ ਤੇਰੇ ਕੋਲ ਆ ਗਿਆ ਤਾਂ ਆਪਾਂ ਇੱਕ ਵਾਰ ਫੇਰ ਬਰਥਡੇਅ ਮਨਾਵਾਂਗੇ। Miss u Ekam. Love u Ekam. Happy birthday ਦੁਆਵਾਂ ਦੇਣਾ ਸਾਡੀ ਧੀ ਨੂੰ’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਏਕਮ ਬੇਟੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਪੰਜਾਬੀ ਗਾਇਕ ਸ਼ੀਰਾ ਜਸਵੀਰ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਸੱਭਿਆਚਾਰਕ ਗੀਤਾਂ ਦੇ ਚੁੱਕੇ ਨੇ । ਉਨ੍ਹਾਂ ਦੇ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ।

Related Post