ਸ਼ੀਰਾ ਜਸਵੀਰ ਨੇ ਸ਼ੇਅਰ ਕੀਤਾ ਆਪਣੇ ਨਵੇਂ ਸੈਡ ਸੌਂਗ ‘kismat’ ਦਾ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur March 10th 2021 10:36 AM -- Updated: March 10th 2021 10:42 AM

ਆਪਣੇ ਸਾਫ ਸੁਥਰੀ ਤੇ ਬਾਕਮਾਲ ਦੇ ਗੀਤਾਂ ਦੇ ਨਾਲ ਹਰ ਇੱਕ ਦੇ ਦਿਲ ‘ਚ ਜਗ੍ਹਾ ਬਨਾਉਣ ਵਾਲੇ ਗਾਇਕ ਸ਼ੀਰਾ ਜਸਵੀਰ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਫਰਸਟ ਲੁੱਕ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ।

inside image of kismat song poster shared by sheera jasvir image source- instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਬੇਟੇ ਦੀ ਝਲਕ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

sheera jasbir with daughter image source- instagram

ਉਹ ਕਿਸਮਤ (Kismat)ਟਾਈਟਲ ਹੇਠ ਦਰਦ ਭਰਿਆ ਗੀਤ ਲੈ ਕੇ ਆ ਰਹੇ ਨੇ। ਇਹ ਗਾਣੇ ਟੁੱਟੇ ਹੋਏ ਦਿਲਾਂ ਉੱਤੇ ਮਲ੍ਹਮ ਲਗਾਵੇਗਾ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਰਾਜ਼ ਕੌਰ (Raaz Kaur) ਨੇ ਲਿਖੇ ਨੇ ਤੇ ਮਿਊਜ਼ਿਕ ਖੁਦ ਸ਼ੇਰਾ ਜਸਵੀਰ ਨੇ ਹੀ ਦਿੱਤਾ ਹੈ। ਇਹ ਪੂਰਾ ਗੀਤ 15 ਮਾਰਚ ਨੂੰ ਰਿਲੀਜ਼ ਹੋਵੇਗਾ । ਦਰਸ਼ਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

sheera jasvir image image source- instagram

ਜੇ ਗੱਲ ਕਰੀਏ ਪੰਜਾਬੀ ਗਾਇਕ ਸ਼ੇਰਾ ਜਸਵੀਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਵਿਛੋੜਾ, ਇੱਕ ਮੁੰਡਾ, ਅਹਿਸਾਸ-2, ਆਪਣੇ, ਹਮਸਫਰ, ਜ਼ਿੰਦਗੀ, ਇੱਕ ਪਲ, ਖਾਸ, ਰੋਟੀ ਵਾਲਾ ਡੱਬਾ ਵਰਗੇ ਕਈ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by sheera jasvir (@sheera_jasvir)

Related Post