ਸ਼ੀਰਾ ਜਸਵੀਰ ਨੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-‘ਕਰਮਨ ਸਿੰਘ ਹੇਰ ਦਾ ਜਨਮ ਦਿਨ ਹੈ ਦਿਉ ਦੁਆਵਾਂ’
Lajwinder kaur
October 12th 2020 11:07 AM
ਪੰਜਾਬੀ ਗਾਇਕ ਸ਼ੀਰਾ ਜਸਵੀਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ।

ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ਹੈ, -‘ਕਰਮਨ ਸਿੰਘ ਹੇਰ ਦਾ ਜਨਮ ਦਿਨ ਹੈ ਦਿਉ ਦੁਆਵਾਂ । ਰੱਬ ਚੜ੍ਹਦੀ ਕਲਾ ‘ਚ ਰੱਖੇ ਪੁੱਤ ਨੂੰ’ । ਇਹ ਤਸਵੀਰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਸ਼ੇਅਰ ਕੀਤੀ ਹੈ ।
ਪ੍ਰਸ਼ੰਸਕਾਂ ਕਮੈਂਟਸ ਕਰਕੇ ਕਰਮਨ ਸਿੰਘ ਹੇਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ 1.6k ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟਸ ਆ ਚੁੱਕੇ ਹਨ।

ਸ਼ੀਰਾ ਜਸਵੀਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਬਿਹਤਰੀਨ ਗੀਤ ਦੇ ਚੁੱਕੇ ਹਨ । ਉਨ੍ਹਾਂ ਦੇ ਗੀਤ ਸੱਭਿਆਚਾਰ ਦੇ ਨਾਲ ਜੁੜੇ ਹੁੰਦੇ ਨੇ । ਪਿਛੇ ਜਿਹੇ ਉਹ ਆਪਣੇ ਸਿੰਗਲ ਟਰੈਕ ‘ਰੋਟੀ ਵਾਲਾ ਡੱਬਾ’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।