ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਮਸਤੀ ਕਰਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼

By  Lajwinder kaur July 3rd 2022 02:25 PM

ਮਨੋਰੰਜਨ ਜਗਤ ਦੀ ਕਵੀਨ ਅਤੇ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਸ਼ਹਿਨਾਜ਼ ਕਿਸੇ ਨਾ ਕਿਸੇ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਕਦੇ ਉਹ ਹੌਟ ਫੋਟੋਸ਼ੂਟ ਕਰਕੇ ਜਾਂ ਫਿਰ ਕਦੇ ਵਾਇਰਲ ਵੀਡੀਓਜ਼ ਬਾਰੇ। ਹੁਣ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪਾਈ ਹੈ ਜਿਸ 'ਚ ਉਹ ਸਮੁੰਦਰ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :‘ਕਪਿਲ ਸ਼ਰਮਾ ਸ਼ੋਅ’ ਛੱਡਣ 'ਤੇ ਉਪਾਸਨਾ ਸਿੰਘ ਨੇ ਕਿਹਾ-‘ਮਜ਼ਾ ਨਹੀਂ ਆ ਰਿਹਾ ਸੀ, ਮੈਂ ਕਪਿਲ ਨੂੰ ਕਿਹਾ ਉਦੋਂ ਹੀ ਕਾਲ ਕਰਨ ਜਦੋਂ...’

ਇਸ ਵੀਡੀਓ 'ਚ ਚਿੱਟੇ ਰੰਗ ਵਾਲੀ ਪੇਂਟ ਅਤੇ ਹਰੇ ਰੰਗ ਦੀ ਡਿਜ਼ਾਇਨ ਕੀਤੀ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ, ਜਿਸ ‘ਚ ਉਹ ਬੇਹੱਦ ਪਿਆਰੀ ਲੱਗ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਹ ਵੀਡੀਓ ‘ਚ ਆਪਣੇ ਵੱਲ ਪਾਣੀ ਆਉਂਦਾ ਦੇਖਕੇ ਉਹ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ  ਪਾਣੀ ਨੂੰ ਆਕਰਸ਼ਿਤ ਕਰੀ ਹਾਂ ...’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹਿਨਾਜ਼ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਹਨ।

ਇਸ ਵੀਡੀਓ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਦੱਸ ਦਈਏ ਸ਼ਹਿਨਾਜ਼ ਗਿੱਲ ਜੋ ਕਿ ਬਾਲੀਵੁਡ ਚ ਐਂਟਰੀ ਕਰਨ ਜਾ ਰਹੀ ਹੈ। ਉਹ ਸਲਮਾਨ ਖ਼ਾਨ ਦੀ ਫ਼ਿਲਮ ਭਾਈਜਾਨ ‘ਚ ਨਜ਼ਰ ਆਵੇਗੀ। ਪਿਛਲੇ ਸਾਲ ਸ਼ਹਿਨਾਜ਼ ਗਿੱਲ ਜੋ ਕਿ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ‘ਚ ਨਜ਼ਰ ਆਈ ਸੀ।

ਹਾਲ ਹੀ ‘ਚ ਸ਼ਹਿਨਾਜ਼ ਗਿੱਲ ਜਿਸ ਨੇ ਮੁੰਬਈ ਪੁਲਿਸ ਵਾਲਿਆਂ ਲਈ ਆਯੋਜਿਤ ਸਾਲਾਨਾ ਸਮਾਰੋਹ ਉਮੰਗ 2022 ਵਿੱਚ ਹਿੱਸਾ ਲਿਆ। ਇਸ ਦੌਰਾਨ ਉਸ ਨੇ ਆਪਣੀ ਪਹਿਲੀ ਵਾਰ ਸਟੇਜ ‘ਤੇ ਪ੍ਰਫਾਰਮੈਂਸ ਦਿੱਤੀ। ਸੋਸ਼ਲ ਮੀਡੀਆ ‘ਤੇ ਇਸ ਸਮਾਗਮ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

 

 

View this post on Instagram

 

A post shared by Shehnaaz Gill (@shehnaazgill)

Related Post