ਰੈੱਡ ਰੰਗ ਦੀ ਡਰੈੱਸ ‘ਚ ਸ਼ਹਿਨਾਜ਼ ਗਿੱਲ ਨੇ ਕਰਵਾਇਆ ਫੋਟੋ ਸ਼ੂਟ, ਸ਼ੇਅਰ ਕੀਤਾ ਬੀਹਾਈਂਡ ਦਾ ਸੀਨ ਵਾਲਾ ਵੀਡੀਓ

By  Lajwinder kaur July 7th 2020 01:04 PM

ਪੰਜਾਬੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ, ਜੀ ਹਾਂ ਗੱਲ ਕਰ ਰਹੇ ਹਾਂ ਸ਼ਹਿਨਾਜ਼ ਗਿੱਲ ਦੀ । ਉਹ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਫੋਟੋਆਂ ਤਾਂ ਸ਼ੇਅਰ ਕਰਦੇ ਰਹਿੰਦੇ ਨੇ । ਪਰ ਇਸ ਵਾਰ ਉਨ੍ਹਾਂ ਨੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ ।

View this post on Instagram

 

✨✨✨✨

A post shared by Shehnaaz Gill (@shehnaazgill) on Jul 6, 2020 at 10:18pm PDT

  ਹੋਰ ਵੇਖੋ:ਦਿਲਜੀਤ ਦੋਸਾਂਝ ਦਾ ਨਵਾਂ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਕਿਵੇਂ ਸਮਝਾ ਰਹੇ ਨੇ ਅੰਗਰੇਜ਼ੀ ‘ਚ ਇਸ ਮਾਡਲ ਨੂੰ

ਵੀਡੀਓ ‘ਚ ਉਨ੍ਹਾਂ ਦੇ ਹੋ ਰਹੇ ਫੋਟੋ ਸ਼ੂਟ ਨੂੰ ਦਿਖਾਇਆ ਗਿਆ ਹੈ । ਸ਼ਹਿਨਾਜ਼ ਗਿੱਲ ਰੈੱਡ ਰੰਗ ਦੀ ਡਰੈੱਸ ‘ਚ ਆਪਣਾ ਫੋਟੋ ਸ਼ੂਟ ਕਰਵਾਉਂਦੇ ਹੋਏ ਦਿਖਾਈ ਦੇ ਰਹੇ ਨੇ । ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।  ਹੁਣ ਤੱਕ ਕੁਝ ਹੀ ਸਮੇਂ ‘ਚ ਤਿੰਨ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਜੱਸੀ ਗਿੱਲ ਦੇ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸੀ । ਲਾਕਡਾਊਨ ਕਰਕੇ ਇਹ ਵੀਡੀਓ ਘਰ ‘ਚ ਹੀ ਸ਼ੂਟ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੇ ਨਾਮੀ ਗਾਇਕਾਂ ਦੀ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਨੇ । ਉਹ ਅਦਾਕਾਰਾ ਹੋਣ ਦੇ ਨਾਲ ਚੰਗੀ ਗਾਇਕਾ ਵੀ ਨੇ ਤੇ ਬਹੁਤ ਸਾਰੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

Related Post