ਜਦੋਂ ਸ਼ਹਿਨਾਜ਼ ਗਿੱਲ ਬਣ ਗਈ ਪੰਜਾਬ ਦੀ ਕੈਟਰੀਨਾ ਕੈਫ਼,ਇੰਝ ਇਸ ਵੀਡੀਓ ਨਾਲ ਪਾਈ ਧੱਕ

By  Shaminder February 4th 2020 04:41 PM

ਸ਼ਹਿਨਾਜ਼ ਗਿੱਲ ਨੇ ਇੱਕ ਰਿਆਲਟੀ ਸ਼ੋਅ 'ਚ ਖੂਬ ਸੁਰਖੀਆਂ ਵਟੋਰੀਆਂ । ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਕੈਟਰੀਨਾ ਕੈਫ ਦੇ ਇੱਕ ਡਾਇਲਾਗ 'ਤੇ ਟਿਕਟੌਕ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਮੇਕਅੱਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦੀ ਖੁੱਲਣ ਜਾ ਰਹੀ ਹੈ ਕਿਸਮਤ, ਕਰਨ ਜਾ ਰਹੀ ਹੈ ਇਹ ਧਮਾਕਾ…!

https://www.instagram.com/p/B8GTIkaAHAu/

ਦੱਸ ਦਈਏ ਕਿ ਜਿਸ ਚੈਨਲ 'ਤੇ ਸ਼ਹਿਨਾਜ਼ ਰਿਆਲਿਟੀ ਸ਼ੋਅ 'ਚ ਗਈ ਹੈ,ਉਸ 'ਚ ਉਸ ਨੇ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਿਆ ਸੀ ਅਤੇ ਹੁਣ ਉਹ ਖੁਦ ਕੈਟਰੀਨਾ ਕੈਫ ਦੇ ਡਾਇਲੌਗਸ 'ਤੇ ਟਿਕਟੌਕ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B8GTrrSAVj_/

ਸ਼ਹਿਨਾਜ਼ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਗਾਇਕਾ ਦੇ ਨਾਲ-ਨਾਲ ਬਿਹਤਰੀਨ ਅਦਾਕਾਰਾ ਅਤੇ ਮਾਡਲ ਵੀ ਹਨ ।

https://www.instagram.com/p/B8F4WGCJarX/

ਉਨ੍ਹਾਂ ਨੇ ਹੁਣ ਤੱਕ ਕਈ ਗੀਤ ਗਾਏ ਹਨ ਅਤੇ ਕਈ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ ।ਫ਼ਿਲਮ 'ਡਾਕਾ' ਅਤੇ 'ਕਾਲਾ ਸ਼ਾਹ ਕਾਲਾ' 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ।

Related Post