ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦੀ ਖੁੱਲਣ ਜਾ ਰਹੀ ਹੈ ਕਿਸਮਤ, ਕਰਨ ਜਾ ਰਹੀ ਹੈ ਇਹ ਧਮਾਕਾ…!

Written by  Rupinder Kaler   |  February 01st 2020 03:51 PM  |  Updated: February 01st 2020 03:51 PM

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦੀ ਖੁੱਲਣ ਜਾ ਰਹੀ ਹੈ ਕਿਸਮਤ, ਕਰਨ ਜਾ ਰਹੀ ਹੈ ਇਹ ਧਮਾਕਾ…!

ਏਨੀਂ ਦਿਨੀਂ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਇੱਕ ਰਿਆਲਟੀ ਸ਼ੋਅ ਕਰਕੇ ਕਾਫੀ ਸੁਰਖੀਆਂ ਵਿੱਚ ਹੈ, ਕਿਉਂਕਿ ਉਸ ਦੀ ਪ੍ਰਫਾਰਮੈਂਸ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਇਕ ਸ਼ੋਅ ਤੋਂ ਬਾਅਦ ਸ਼ਹਿਨਾਜ਼ ਦੇ ਹੱਥ ਵੱਡੀ ਆਫ਼ਰ ਲੱਗਣ ਵਾਲੀ ਹੈ । ਪੰਜਾਬ ਦੀ ਕੈਟਰੀਨਾ ਕੈਫ ਨਾਂਅ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਟੀਵੀ ਜਾਂ ਫ਼ਿਲਮਾਂ ਵਿੱਚ ਡੈਬਿਊ ਕਰ ਸਕਦੀ ਹੈ । ਖ਼ਬਰਾਂ ਇਹ ਵੀ ਹਨ ਕਿ ਕੰਮ ਦੇ ਸਿਲਸਿਲੇ ਕਰਕੇ ਉਹ ਮੋਹਾਲੀ ਤੋਂ ਮੁੰਬਈ ਸ਼ਿਫਟ ਹੋ ਸਕਦੀ ਹੈ ।

https://www.instagram.com/p/B7tkllygECq/

ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਛੇਤੀ ਇੱਕ ਹੋਰ ਰਿਆਲਟੀ ਸ਼ੋਅ ਵਿੱਚ ਨਜ਼ਰ ਆ ਸਕਦੀ ਹੈ । ਇੱਕ ਵੈਬਸਾਈਟ ਵਿੱਚ ਛਪੀ ਰਿਪੋਰਟ ਮੁਤਾਬਿਕ ਇਸ ਸ਼ੋਅ ਵਿੱਚ ਸ਼ਹਿਨਾਜ਼ ਵਿਆਹ ਦੀ ਤਿਆਰੀ ਕਰਦੀ ਹੋਈ ਨਜ਼ਰ ਆਵੇਗੀ ।

https://www.instagram.com/p/B7HGwMEgybR/

ਜਿਸ ਤਰ੍ਹਾਂ ਰਾਖੀ ਸਾਵੰਤ, ਰਾਹੁਲ ਮਹਾਜ਼ਨ ਤੇ ਰਤਨ ਸਿੰਘ ਰਾਜਪੂਤ ਨੇ ਆਪਣਾ ਦੂਲਹਾ ਲੱਭਿਆ ਸੀ ਉਸੇ ਤਰ੍ਹਾਂ ਸਹਿਨਾਜ਼ ਲਾੜਾ ਲੱਭੇਗੀ । ਸ਼ਹਿਨਾਜ਼ ਦੇ ਨਵੇਂ ਸ਼ੋਅ ਦਾ ਨਾਂਅ ਹੋਵੇਗਾ ‘ਸ਼ਹਿਨਾਜ਼ ਗਿੱਲ ਕੀ ਸ਼ਾਦੀ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਵਿੱਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਵਿੱਚ ਕਾਫੀ ਨਜਦੀਕੀਆਂ ਦੇਖੀਆਂ ਗਈਆਂ ਹਨ । ਇਹ ਜੋੜੀ ਇੱਕ ਦੂਜੇ ਦੇ ਕਾਫੀ ਨੇੜੇ ਹਨ ।

https://www.instagram.com/p/B5isxb9AUZL/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network