ਸ਼ਹਿਨਾਜ਼ ਗਿੱਲ ਨੇ ਖਾਸ ਸੁਨੇਹੇ ਦੇ ਨਾਲ ਸ਼ੇਅਰ ਕੀਤੀ ਬਿਊਟੀਫੁੱਲ ਤਸਵੀਰ, ਵ੍ਹਾਈਟ ਰੰਗ ਦੀ ਡਰੈੱਸ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

By  Lajwinder kaur August 13th 2020 09:20 AM -- Updated: August 12th 2020 09:50 PM

ਪੰਜਾਬ ਦੀ ਖ਼ੂਬਸੂਰਤ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਆਪਣੇ ਚੁਲਬੁਲੇ ਅੰਦਾਜ਼ ਕਰਕੇ ਹਰ ਕਿਸੇ ਦੀ ਪਹਿਲੀ ਪਸੰਦ ਬਣੀ ਹੋਈ ਹੈ । ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਟਰੈਂਡ ਕਰਨ ਲੱਗ ਜਾਂਦੀਆਂ ਨੇ ।

 ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੀਂ ਫੋਟੋ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਵ੍ਹਾਈਟ ਰੰਗ ਦੀ ਡਰੈੱਸ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਲਿਖਿਆ ਹੈ, ‘ਦਿਲ ਦੀ ਸਾਫ਼ਗੋਈ, ਤੁਸੀਂ ਕਿਸੇ ਵੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ, ਜਿਵੇਂ ਸਾਦਗੀ ਆਤਮਾ ਦੇ ਲਈ ਚੰਗੀ ਹੈ । ਵ੍ਹਾਈਟ ਰੰਗ ‘ਚ ਵੂਮੈਨ ਦੀ ਖ਼ੂਬਸੂਰਤੀ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ’ । ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਪੋਸਟ ਨੂੰ ਅਜੇ ਤੱਕ ਸੱਤ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ‘ਚ ਅਦਾਕਾਰੀ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ।

Related Post