ਇੱਕ ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਬੀਹਾਈਂਡ ਦਾ ਸੀਨ ਵਾਲਾ ਇਹ ਵੀਡੀਓ

By  Lajwinder kaur May 5th 2020 12:16 PM

ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਲਾਕਡਾਊਨ ਦੇ ਚੱਲਦੇ ਮੁੰਬਈ ਦੇ ਇੱਕ ਹੋਟਲ ‘ਚ ਹੀ ਫਸੀ ਹੋਈ ਹੈ । ਜਿਸਦੇ ਚੱਲਦੇ ਉਨ੍ਹਾਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਬਤੀਤ ਹੋ ਰਿਹਾ ਹੈ । ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੀ ਰਹਿੰਦੀ ਹੈ । ਕੁਝ ਘੰਟੇ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਸਿਧਾਰਥ ਸ਼ੁਕਲਾ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

 

View this post on Instagram

 

#BTS #BhulaDunga❤️

A post shared by Shehnaaz Gill (@shehnaazgill) on May 4, 2020 at 7:42am PDT

ਬੀਹਾਈਂਡ ਦਾ ਸੀਨ ਵਾਲਾ ਇਹ ਵੀਡੀਓ ਹਾਲ ਹੀ ‘ਚ ਆਏ ‘ਭੁਲਾ ਦੂੰਗਾ’ ਗੀਤ ਦਾ ਹੈ । ਦਰਸ਼ਨ ਰਾਵਲ ਦੀ ਆਵਾਜ਼ ‘ਚ ਆਏ ਇਸ ਗੀਤ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਅਦਾਕਾਰੀ ਕੀਤੀ ਸੀ । ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਜਿਸਦੇ ਚੱਲਦੇ ਫੈਨਜ਼ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਪਰਦੇ ‘ਤੇ ਦੇਖਣਾ ਚਾਹੁੰਦੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । ਜਿਸ ‘ਚ ਆਂਟੀ, ਰੇਂਜ, ਬਾਰੀ 2, ਵਹਿਮ, ਵਰਗੇ ਕਈ ਗੀਤ ਸ਼ਾਮਿਲ ਨੇ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਵੀ ਕੰਮ ਕਰ ਚੁੱਕੀ ਹੈ ।

Related Post