ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਸ਼ਹਿਨਾਜ਼ ਗਿੱਲ ਵੱਲੋਂ ਸ਼ੇਅਰ ਕੀਤੀ ਇਹ ਤਾਜ਼ਾ ਤਸਵੀਰ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ
ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀਂ ਟਵਿੱਟਰ ਅਕਾਉਂਟ ‘ਤੇ ਕੁਝ ਜ਼ਿਆਦਾ ਐਕਟਿਵ ਰਹਿੰਦੇ ਨੇ । ਜਿਸਦੇ ਚੱਲਦੇ ਕਈ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗਾਰਮ ਅਕਾਉਂਟ ਉੱਤੇ ਆਪਣਾ ਨਵਾਂ ਫੋਟੋ ਸ਼ੇਅਰ ਕੀਤਾ ਹੈ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਦੁਨੀਆਂ ਨੂੰ ਬਦਲਣ ਲਈ ਆਪਣੀ ਮੁਸਕਾਨ ਦੀ ਵਰਤੋਂ ਕਰੋ; ਪਰ ਸੰਸਾਰ ਨੂੰ ਆਪਣੇ ਆਪ ਨੂੰ ਬਦਲਣ ਦਾ ਹੱਕ ਨਾ ਦਿਓ’ ।
View this post on Instagram
“Use your smile to change the world; don’t let the world change your ?

Vote for your favourite : https://www.ptcpunjabi.co.in/voting/
ਸ਼ਹਿਨਾਜ਼ ਗਿੱਲ ਦੀ ਇਹ ਨਵੀਂ ਤਸਵੀਰ ਪ੍ਰਸ਼ੰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਅੱਜ ਤੱਕ ਕੁਝ ਹੀ ਘੰਟਿਆਂ ‘ਚ 6 ਲੱਖ ਤੋਂ ਵੱਧ ਲਾਈਕਸ ਇਸ ਪੋਸਟ ‘ਤੇ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਨਾਮੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਨੇ । ਪਿਛੇ ਜਿਹੇ ਉਹ ਜੱਸੀ ਗਿੱਲ ਦੇ ਗੀਤ ‘ਕਹਿ ਗਈ ਸੌਰੀ’ ਗੀਤ ‘ਚ ਫੀਚਰਿੰਗ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਤੇ ਡਿਊਟ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਅਦਾਕਾਰੀ ਦੇ ਖੇਤਰ ‘ਚ ਉਹ ‘ਡਾਕਾ’ ਤੇ ‘ਕਾਲਾ ਸ਼ਾਹ ਕਾਲਾ’ ਵਰਗੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।