ਆਰ ਗੁਰੂ, ਕੁਲਬੀਰ ਝਿੰਜਰ ਤੇ ਤਨਿਸ਼ਕ ਕੌਰ ‘ਕਸਮ ਖ਼ੁਦਾ ਦੀ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur December 6th 2019 01:25 PM

ਪੰਜਾਬੀ ਗੀਤ ‘ਕਸਮ ਖ਼ੁਦਾ ਦੀ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਸੰਗੀਤਕਾਰ ਆਰ ਗੁਰੂ ਨੇ ਗਾਇਆ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਪੰਜਾਬੀ ਗਾਇਕਾ ਤਨਿਸ਼ਕ ਕੌਰ ਤੇ ਪੰਜਾਬੀ ਗਾਇਕ ਕੁਲਬੀਰ ਝਿੰਜਰ ਨੇ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:

ਇਹ ਗੀਤ ਸੈਡ ਜੌਨਰ ਦਾ ਹੈ ਜਿਸ ਨੂੰ ਤਿੰਨੋਂ ਗਾਇਕਾਂ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਦੋ ਪਿਆਰ ਕਰਨ ਵਾਲਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।

ਦਿਲ ਛੂਹ ਜਾਣ ਵਾਲੇ ਬੋਲ ਕੁਲਬੀਰ ਝਿੰਜਰ ਅਤੇ ਕਮਲ ਧੂਰੀ ਨੇ ਲਿਖੇ ਹਨ। ਗਾਣੇ ਦਾ ਸੰਗੀਤ ਆਰ ਗੁਰੂ ਨੇ ਹੀ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ ਜੋਤ ਹਰਜੋਤ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕੀਤੀ ਹੈ ਸ਼ਹਿਨਾਜ਼ ਗਿੱਲ ਤੇ ਗੁਰੀ ਤੂਰ ਨੇ। ਦੋਵੇਂ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਇਸ ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ। ਜਿੱਥੇ ਉਹ ਆਪਣੀ ਕਿਊਟ ਅਦਾਵਾਂ ਦੇ ਨਾਲ ਸਭ ਦਾ ਦਿਲ ਜਿੱਤ ਕੇ ਦਰਸ਼ਕਾਂ ਤੇ ਸਲਮਾਨ ਖ਼ਾਨ ਦੀ ਮਨਪਸੰਦੀਦਾ ਕੰਟੇਸਟੈਂਟ ਬਣੀ ਹੋਈ ਹੈ।

Related Post