ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਦੀ ਕੈਟਰੀਨ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜਿਨ੍ਹਾਂ ਨੇ ਟੀਵੀ ਦੇ ਰਿਆਲਟੀ ਸ਼ੋਅ ਤੋਂ ਕਾਫੀ ਵਾਹ ਵਾਹੀ ਖੱਟੀ ਹੈ । ਇਸ ਸ਼ੋਅ ਦੇ ਦਰਮਿਆਨ ਉਨ੍ਹਾਂ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਇੱਕ ਵਧੀਆ ਐਂਨਟਰਟੇਨਮੈਂਟ ਵਜੋਂ ਵੀ ਜਾਣਿਆ ਜਾਣ ਲੱਗ ਪਿਆ ਹੈ । ਜਿਸ ਦੇ ਚੱਲਦੇ ਏਨੀਂ ਦਿਨੀ ਉਹ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ । ਸ਼ਹਿਨਾਜ਼ ਵਾਂਗ ਉਨ੍ਹਾਂ ਦੇ ਭਰਾ ਸ਼ਹਿਬਾਜ਼ ਗਿੱਲ ਕਾਫੀ ਦਿਲਚਸਪ ਇਨਸਾਨ ਨੇ । ਜੀ ਹਾਂ ਬਿੱਗ ਬੌਸ 13 ‘ਚ ਕੁਝ ਦਿਨਾਂ ਲਈ ਸ਼ਹਿਬਾਜ਼ ਨੇ ਵੀ ਲੋਕਾਂ ਨੂੰ ਕਾਫੀ ਐਂਨਟਰਟੇਨ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ।
View this post on Instagram
ਅਜਿਹੇ ‘ਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਸ਼ੇਰਾ ਦੇ ਨਾਲ ਮਿਲਣ ਦੀ ਖੁਸ਼ੀ ਨੂੰ ਜ਼ਾਹੀਰ ਕਰਦੇ ਹੋਏ ਨਜ਼ਰ ਆ ਰਹੇ ਨੇ । ਸ਼ਹਿਬਾਜ਼ ਦੀਆਂ ਕਿਊਟ ਗੱਲਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ, ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਛੇ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਨੇ ।
View this post on Instagram
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ ਤੇ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਡਾਕਾ ਤੇ ਕਾਲਾ ਸ਼ਾਹ ਕਾਲਾ ਵਰਗੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ ।