ਹਿਮਾਂਸ਼ੀ ਖੁਰਾਣਾ ਨੇ ਹੇਟਰਜ਼ ਨੂੰ ਆਪਣੇ ਨਵੇਂ ਗਾਣੇ 'ਅੱਗ' ਨਾਲ ਦਿੱਤਾ ਇਸ ਤਰਾਂ ਜਵਾਬ , ਦੇਖੋ ਵੀਡੀਓ
ਹਿਮਾਂਸ਼ੀ ਖੁਰਾਣਾ ਨੇ ਹੇਟਰਜ਼ ਨੂੰ ਆਪਣੇ ਨਵੇਂ ਗਾਣੇ 'ਅੱਗ' ਨਾਲ ਦਿੱਤਾ ਇਸ ਤਰਾਂ ਜਵਾਬ , ਦੇਖੋ ਵੀਡੀਓ : ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੇ ਮਾਮਲੇ ਨੇ ਪਿਛਲੇ ਕੁਝ ਦਿਨ ਤੋਂ ਸ਼ੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ। ਜੇਕਰ ਕੋਈ ਇੱਕ ਸ਼ਾਂਤ ਹੁੰਦਾ ਤਾਂ ਦੂਸਰਾ ਬੋਲ ਪੈਂਦਾ ਸੀ ਤੇ ਜੇ ਦੋਨੋ ਸ਼ਾਂਤ ਹੁੰਦੇ ਸੀ ਤਾਂ ਕੋਈ ਤੀਸਰਾ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੀ ਗਹਿਮਾ ਗਹਿਮੀ 'ਚ ਕੁੱਦ ਪੈਂਦਾ ਸੀ। ਪਰ ਹੁਣ ਹਿਮਾਂਸ਼ੀ ਖੁਰਾਣਾ ਨੇ ਆਪਣੇ ਹੀ ਅੰਦਾਜ਼ 'ਚ ਇੱਕ ਵਾਰ ਫਿਰ ਆਪਣੇ ਹੇਟਰਜ਼ ਨੂੰ ਜਵਾਬ ਦਿੱਤਾ ਹੈ। ਜੀ ਹਾਂ ਹਿਮਾਂਸ਼ੀ ਖੁਰਾਣਾ ਨੇ ਇੱਕ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਹੈ ਜਿਸ ਦਾ ਨਾਮ ਹੈ 'ਅੱਗ'।
ਉਹਨਾਂ ਨੇ ਇਹ ਗਾਣਾ ਆਪਣੇ ਹੇਟਰਜ਼ ਲਈ ਅਤੇ ਜੋ ਵੀ ਉਹਨਾਂ 'ਤੇ ਟਿੱਪਣੀਆਂ ਹੋ ਰਹੀਆਂ ਸੀ ਉਹਨਾਂ ਦੇ ਜਵਾਬ 'ਚ ਗਾਇਆ ਹੈ। ਇੰਨ੍ਹਾਂ ਹੀ ਨਹੀਂ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਨੇ ਲਿਖਿਆ ਕਿ ਕਈ ਕਲਾਕਾਰਾਂ ਦਾ ਕਹਿਣਾ ਸੀ ਕਿ ਜਵਾਬ ਨਹੀਂ ਸੀ ਦੇਣਾ ਚਾਹੀਦਾ ਤੇ ਮੈਂ ਉਹਨਾਂ ਦੀ ਸਰਾਹਣਾ ਕਰਦੀ ਹਾਂ ਪਰ ਜੇਕਰ ਕੋਈ ਮੇਰੇ ਪਰਿਵਾਰ ਨੂੰ ਬੋਲੇਗਾ ਤਾਂ ਮੈਂ ਜਵਾਬ ਦੇਵਾਂਗੀ।'
ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ‘ਚ ਹੁਣ ਧਮਕ ਬੇਸ ਵਾਲਾ ਮੁੱਖ ਮੰਤਰੀ ਵੀ ਕੁੱਦਿਆ, ਦੇਖੋ ਵੀਡਿਓ
View this post on Instagram
ਉਹਨਾਂ ਆਪਣੇ ਸਰੋਤਿਆਂ ਦਾ ਸਪੋਰਟ ਕਰਨ ਲਈ ਧੰਨਵਾਦ ਵੀ ਕੀਤਾ। ਹਿਮਾਂਸ਼ੀ ਖੁਰਾਣਾ ਦਾ ਕਹਿਣਾ ਕਿ ਉਹ ਹੁਣ ਛੁੱਟੀਆਂ 'ਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਜੋ ਉਹਨਾਂ ਤੇ ਟਿੱਪਣੀਆਂ ਹੋਈਆਂ ਉਸ ਨਾਲ ਉਹਨਾਂ ਨੂੰ ਗੁੱਸਾ ਆ ਗਿਆ ਸੀ। ਤੇ ਸਭ ਨੂੰ ਫਿਰ ਤੋਂ ਧੰਨਵਾਦ ਕਿਹਾ।
View this post on Instagram
ਅਖੀਰ 'ਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਗਾਣੇ ਦਾ ਨਾਮ 'ਅੱਗ ਬਹੁਤ ਆ' ਲਿਖਿਆ ਹੈ। ਜ਼ਾਹਿਰ ਹੈ ਹੁਣ ਇਹ ਮਾਮਲਾ ਇੱਥੇ ਤਾਂ ਸ਼ਾਂਤ ਹੋਣ ਵਾਲਾ ਨਹੀਂ ਹੈ। ਪਰ ਪੰਜਾਬੀ ਇੰਡਸਟਰੀ 'ਚ ਇਸ ਤਰਾਂ ਦੋ ਆਰਟਿਸਟਾਂ ਦੇ ਟਕਰਾਵ ਨਾਲ ਕਿਸੇ ਨੂੰ ਕੁਝ ਹਾਸਿਲ ਹੋਣ ਵਾਲਾ ਨਹੀਂ ਹੈ।