ਲਾਕਡਾਊਨ ਦੇ ਦੌਰਾਨ ਸ਼ਹਿਨਾਜ਼ ਗਿੱਲ ਨੂੰ ਇਸ ਆਂਟੀ ਦੀ ਹੋਈ ਚਿੰਤਾ, ਵੀਡੀਓ ਕੀਤਾ ਸ਼ੇਅਰ

By  Lajwinder kaur May 3rd 2020 01:08 PM

ਪੰਜਾਬ ਦੀ ਚੁਲਬੁਲੀ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

@shehnazgill1##Aunty ❤️ ##trending ❤️♬ original sound - shehnazgill1

ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਕਹਿ ਰਹੀ ਹੈ ਕਿ ਨਾ ਕੋਈ ਬਾਹਰ ਨਿਕਲ ਰਿਹਾ ਹੈ ਨਾ ਕੋਈ ਕਿਸੇ ਨੂੰ ਕੋਈ ਰਸਤਾ ਦੱਸ ਰਿਹਾ ਹੈ, ਤੇ ਮੈਂ ਇਹ ਸੋਚ ਰਹੀ ਹਾਂ ਗੂਗਲ ਮੈਪ ਵਾਲੀ ਆਂਟੀ ਜੋ ਸਭ ਨੂੰ ਰਸਤੇ ਦੱਸਦੀ ਫਿਰਦੀ ਸੀ ਉਸ ਦਾ ਕੀ ਹਾਲ ਹੋ ਰਿਹਾ ਹੋਣਾ ਇਸ ਲਾਕਡਾਊਨ ‘ਚ’ । ਉਨ੍ਹਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ । ਸ਼ਹਿਨਾਜ਼ ਦਾ ਇਹ ਵੀਡੀਓ ਟਿਕ ਟਾਕ ‘ਤੇ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ।

 

View this post on Instagram

 

Caption ❓❓❓❓

A post shared by Shehnaaz Gill (@shehnaazgill) on Apr 29, 2020 at 9:21pm PDT

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ । ਸ਼ਹਿਨਾਜ਼ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਬਿੰਨੂ ਢਿੱਲੋਂ ਦੇ ਨਾਲ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਦੇ ਗੀਤ 'ਭੁਲਾ ਦੂੰਗਾ' 'ਚ ਸਿਧਾਰਥ ਸ਼ੁਕਲਾ ਦੇ ਨਾਲ ਅਦਾਕਾਰੀ ਕਰ ਚੁੱਕੀ ਹੈ ।

Related Post