ਸ਼ਿਖਰ ਧਵਨ ਨੇ ਬੇਟੇ ਦੇ ਜਨਮ ਦਿਨ 'ਤੇ ਸ਼ੇਅਰ ਕੀਤਾ ਅਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur December 29th 2019 11:37 AM -- Updated: December 29th 2019 11:53 AM

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਬੇਟੇ ਦੇ ਜਨਮ ਦਿਨ ਉੱਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਕੁਝ ਦਿਨ ਪਹਿਲਾਂ ਸ਼ਿਖਰ ਧਵਨ ਨੇ ਆਪਣੇ ਬੇਟੇ ਜ਼ੋਰਾਵਰ ਧਵਨ ਦੇ ਬਰਥਡੇਅ ਮਨਾਉਂਦੇ ਹੋਏ ਆਪਣਾ ਪਿਆਰ ਇੱਕ ਵੀਡੀਓ ਦੇ ਰਾਹੀਂ ਜ਼ਾਹਿਰ ਕੀਤਾ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਫੇਸਬੁੱਕ ‘ਤੇ ਦੋ ਲੱਖ ਤੋਂ ਵੱਧ ਲਾਈਕਸ,ਲਗਪਗ ਪੰਜ ਹਜ਼ਾਰ ਦੇ ਕਰੀਬ ਕਮੈਂਟਸ ਅਤੇ ਤੇਰਾ ਸੋ ਤੋਂ ਵੱਧ ਵਾਰੀ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਹੋਰ ਵੇਖੋ:ਰੁਬੀਨਾ ਬਾਜਵਾ ਇੰਡੋਨੇਸ਼ੀਆ ‘ਚ ਆਪਣੇ ਦੋਸਤ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਤਸਵੀਰਾਂ ਹੋ ਰਹੀਆਂ ਨੇ ਖੂਬ ਵਾਇਰਲ

ਇਸ ਵੀਡੀਓ ‘ਚ ਸ਼ਿਖਰ ਨੇ ਜ਼ੋਰਾਵਰ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ ਨੂੰ ਆਪਣੇ ਵਾਇਸ ਓਵਰ ਦੇ ਨਾਲ ਪਰੋ ਕੇ ਪੇਸ਼ ਕੀਤਾ ਹੈ। ਵੀਡੀਓ ‘ਚ ਜ਼ੋਰਾਵਰ ਦੇ ਬਚਪਨ ਤੋਂ ਵੱਡੇ ਹੋਣ ਤੱਕ ਦੀ ਫੋਟੇਜ਼ ਸ਼ਾਮਿਲ ਹੈ। ਸ਼ਿਖਰ ਨੇ ਕੈਪਸ਼ਨ ਚ ਲਿਖਿਆ ਹੈ, ‘ਬਹੁਤ ਸਾਰਾ ਪਿਆਰ ਮੇਰੇ ਬੇਟੇ !...ਹੈਪੀ ਬਰਥੇ ਡੇਅ ਟੂ ਯੂ..’

ਜੇ ਗੱਲ ਕਰੀਏ ਸ਼ਿਖਰ ਧਵਨ ਦੇ ਮੈਦਾਨ ਦੀ ਤਾਂ ਉਸ ਉੱਤੇ ਤਾਂ ਬਾਕਮਾਲ ਦੇ ਖਿਡਾਰੀ ਨੇ ਇਸ ‘ਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਵੀ ਵੱਡੇ ਦਿਲ ਵਾਲੇ ਨੇ। ਜੀ ਹਾਂ ਇਸ ਪੰਜਾਬੀ ਖਿਡਾਰੀ ਨੇ ਦੁਨੀਆ ਦੀ ਪਰਵਾਹ ਨਾ ਕਰਦੇ ਆਪਣੀ ਉਮਰ ‘ਚ 10 ਸਾਲ ਵੱਡੀ ਤਲਾਕਸ਼ੁਦਾ ਤੇ ਦੋ ਬੱਚਿਆਂ ਦੀ ਮਾਂ ਆਇਸ਼ਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸ਼ਿਖਰ ਧਵਨ ਤੇ ਆਇਸ਼ਾ ਹੁਣ ਹੈਪੀਲੀ ਤਿੰਨ ਬੱਚਿਆਂ ਦੇ ਮਾਤਾ-ਪਿਤਾ ਨੇ।

Related Post