ਪੰਜਾਬੀ ਜਿੰਨਾ ਮਰਜ਼ੀ ਆਪਣੇ ਆਪ ਨੂੰ ਰੋਕਣ ਪਰ ਭੰਗੜਾ ਪੈ ਹੀ ਜਾਂਦਾ ਹੈ, ਦੇਖੋ ਕ੍ਰਿਕੇਟਰ ਸ਼ਿਖਰ ਧਵਨ ਦਾ ਇਹ ਵੀਡੀਓ

By  Lajwinder kaur May 20th 2020 06:04 PM -- Updated: May 20th 2020 06:14 PM

ਕੋਵਿਡ-19 ਦੀ ਮਹਾਂਮਾਰੀ ਦੇ ਚੱਲਦੇ ਸਾਰੇ ਕ੍ਰਿਕੇਟਰਸ ਨੂੰ ਅਣਚਾਹਿਆ ਬ੍ਰੇਕ ਮਿਲ ਗਿਆ ਹੈ । ਜਿਸਦੇ ਚੱਲਦੇ ਆਈ.ਪੀ. ਐੱਲ ਤੇ ਕਈ ਹੋਰ ਕ੍ਰਿਕੇਟ ਇਵੈਂਟਸ ਨੂੰ ਟਾਲ ਦਿੱਤਾ ਗਿਆ ਹੈ । ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਵੀ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਉਹ ਆਪਣੇ ਬੇਟੇ ਜ਼ੋਰਾਵਰ ਦੇ ਨਾਲ ਖੂਬ ਮਸਤੀ ਕਰ ਰਹੇ ਨੇ ।

 

View this post on Instagram

 

Dance ki asli jodi ?? Like father, like son! #tiktok

A post shared by Shikhar Dhawan (@shikhardofficial) on May 19, 2020 at 4:22am PDT

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣਾ ਇੱਕ ਹੋਰ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਜ਼ੋਰਾਵਰ ਦੇ ਨਾਲ ਭੰਗੜਾ ਪਾ ਰਹੇ ਨੇ । ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸਦੇ ਚੱਲਦੇ 9 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ  । ਵੱਡੀ ਗਿਣਤੀ ‘ਚ ਫੈਨਜ਼ ਤੇ ਨਾਮੀ ਕ੍ਰਿਕੇਟਰ ਵੀ ਕਮੈਂਟ ਕਰ ਚੁੱਕੇ ਨੇ ।

 

View this post on Instagram

 

Peace & tranquility like a sense of belonging within your heart ❤️ @aesha.dhawan5

A post shared by Shikhar Dhawan (@shikhardofficial) on May 15, 2020 at 7:37am PDT

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਬੇਟੇ ਜ਼ੋਰਾਵਰ ਨਾਲ 'ਡੈਡੀ ਕੂਲ' ਗਾਣੇ 'ਤੇ ਨੱਚਦੇ ਹੋਇਆ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ । ਉਹ ਆਪਣੀ ਪਤਨੀ ਆਇਸ਼ਾ ਦੇ ਨਾਲ ਵੀ ਵੀਡੀਓ ਬਣਾ ਕੇ ਵੀ ਸ਼ੇਅਰ ਕਰਦੇ ਰਹਿੰਦੇ ਨੇ ।

Related Post