ਸ਼ਿਖਰ ਧਵਨ ਨੂੰ ਮਿਲਕੇ ਇਸ ਗਰੀਬ ਬੱਚੇ ਦੇ ਚਿਹਰੇ ‘ਤੇ ਆਈ ਮੁਸਕਰਾਹਟ, ਲੋਕਾਂ ਦੇ ਮਨਾਂ ਨੂੰ ਛੂਹ ਰਿਹਾ ਹੈ ਇਹ ਵੀਡੀਓ
ਭਾਰਤੀ ਕ੍ਰਿਕੇਟ ਟੀਮ ਦੇ ਦਿੱਗਜ ਖਿਡਾਰੀ ਸ਼ਿਖਰ ਧਵਨ ਅਕਸਰ ਆਪਣੀ ਬੱਲੇਬਾਜ਼ੀ ਦੇ ਚੱਲਦੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਇਸ ਵਾਰ ਉਹ ਆਪਣੀ ਬੱਲੇਬਾਜ਼ ਲਈ ਨਹੀਂ ਸਗੋ ਆਪਣੀ ਇੱਕ ਵੀਡੀਓ ਕਰਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਇਸ ਵੀਡੀਓ ‘ਚ ਉਹ ਇੱਕ ਛੋਟੇ ਬੱਚੇ ਨਾਲ ਨਜ਼ਰ ਆ ਰਹੇ ਹਨ। ਸ਼ਿਖਰ ਧਵਨ ਨੂੰ ਮਿਲਕੇ ਇਸ ਛੋਟੇ ਬੱਚੇ ਦੇ ਚਿਹਰੇ 'ਤੇ ਮੁਸਕਰਾਹਟ ਛਾ ਗਈ।
View this post on Instagram
ਹੋਰ ਵੇਖੋ:ਪਿਆਰ ਦੇ ਰੰਗਾਂ ਨਾਲ ਭਰਿਆ ਸਿੰਗਾ ਦਾ ਨਵਾਂ ਗੀਤ 'ਸ਼ਹਿ' ਹੋਇਆ ਰਿਲੀਜ਼, ਦੇਖੋ ਵੀਡੀਓ
ਸ਼ਿਖਰ ਧਵਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਕੋਈ ਹੋਰ ਵਧੀਆ ਤਰੀਕਾ ਨਹੀਂ ਹੋ ਸਕਦਾ ਐਤਵਾਰ ਨੂੰ ਸ਼ੁਰੂ ਕਰਨ ਦਾ .. ਵਧੀਆ ਮਹਿਸੂਸ ਹੁੰਦਾ ਹੈ ਜਦੋਂ ਪਿਆਰ ਨੂੰ ਫੈਲਾਇਆ ਜਾਂਦਾ ਹੈ। ਇਹ ਸਭ ਤੋਂ ਉਤਮ ਤੋਹਫਾ ਹੈ ਜੋ ਤੁਸੀਂ ਕਿਸੇ ਨੂੰ ਦੇ ਸਕਦੇ ਹੋ...ਉਸਦੀ ਮੁਸਕਾਨ ਅਤੇ ਉਸ ਦੇ ਕਿਰਦਾਰ ਨੂੰ ਪਿਆਰ...ਪਰਮਾਤਮਾ ਮਿਹਰ ਕਰੇ ਇਸ ਬੱਚੇ ‘ਤੇ.. ਤੁਹਾਡਾ ਸਾਰਿਆਂ ਦਾ ਦਿਨ ਸ਼ੁੱਭ ਹੋਵੇ...’

ਵੀਡੀਓ 'ਚ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਛੋਟੇ ਬੱਚੇ ਨਾਲ ਹੱਥ ਮਿਲਾਇਆ ਅਤੇ ਆਪਣੀ ਬਲੈਸਿੰਗ ਬੱਚੇ ਨੂੰ ਦਿੱਤੀ। ਇਹ ਵੀਡੀਓ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਜਿਸਦੇ ਚੱਲਦੇ ਵੀਡੀਓ ਨੂੰ ਅਜੇ ਤੱਕ ਸੱਤ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਹਜ਼ਾਰਾਂ ਹੀ ਕਾਮੈਂਟਸ ਆ ਚੁੱਕੇ ਹਨ।