ਸ਼ਿਖਰ ਧਵਨ ਕਰਵਾਉਣਾ ਚਾਹੁੰਦੇ ਨੇ ਵਿਆਹ, ਦੋਸਤਾਂ ਨੂੰ ਕਿਹਾ ‘ਮੇਰੇ ਲਈ ਕੁੜੀ ਲੱਭੋ’, ਦੇਖੋ ਇਹ ਮਜ਼ੇਦਾਰ ਵੀਡੀਓ

By  Lajwinder kaur August 31st 2022 12:16 PM -- Updated: August 31st 2022 12:05 PM

Shikhar Dhawan Shares Hilarious Video With His Dog: ਭਾਰਤੀ ਟੀਮ ਦੇ ਸਟਾਰ ਕ੍ਰਿਕੇਟਰ ਸ਼ਿਖਰ ਧਵਨ Shikhar Dhawan ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਸ਼ਿਖਰ ਧਵਨ ਨੇ ਇੱਕ ਵਾਰ ਫਿਰ ਆਪਣਾ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ ਜਿਸ 'ਚ ਉਹ ਆਪਣੇ ਵਿਆਹ ਦੇ ਲਈ ਦੋਸਤਾਂ ਨੂੰ ਕੁੜੀ ਲੱਭਣ ਲਈ ਕਹਿ ਰਹੇ ਹਨ।

ਹੋਰ ਪੜ੍ਹੋ : ਪਤੀ ਰਣਬੀਰ ਕਪੂਰ ਨਾਲ ਸੋਫੇ 'ਤੇ ਬੈਠੀ ਆਲੀਆ ਭੱਟ ਨੇ ਦਿਖਾਇਆ ਬੇਬੀ ਬੰਪ, ਘਰ ਦੇ ਅੰਦਰੋਂ ਆਇਆ ਇਹ ਵੀਡੀਓ

inside image of shikhar dhawan with doggy image source Instagram

ਇਹ ਵੀਡੀਓ ਕੁਝ ਦਿਨ ਪਹਿਲਾਂ ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਕੁੱਤੇ ਦੇ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਹ ਕਹਿ ਰਹੇ ਨੇ ਅੱਭ ਸਮੇਂ ਆ ਗਿਆ ਹੈ ਦੋਸਤਾਂ ਸਭ ਆਪਸੀ ਮਤਭੇਦ ਭੁੱਲਾ ਕੇ ਏਕ ਜੁਟ ਹੋ ਜਾਓ..ਔਰ ਮੇਰੇ ਲਈ ਲੜਕੀ ਢੂੰਢੋ ਤੇ ਫਿਰ ਉਹ ਹੱਸਣ ਲੱਗ ਜਾਂਦੇ ਹਨ।

ਦੱਸ ਦਈਏ ਉਨ੍ਹਾਂ ਨੇ ਇਹ ਵੀਡੀਓ ਵਾਇਰਲ ਹੋ ਰਹੀ ਇੰਸਟਾਗ੍ਰਾਮ ਰੀਲ ਉੱਤੇ ਬਣਾਇਆ ਹੋ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਉਧਰ ਸ਼ਿਖਰ ਦੇ ਦੋਸਤ ਵੀ ਕਮੈਂਟ ਕਰ ਰਹੇ ਨੇ ਕਿ ‘ਦੇਸੀ ਚਾਹੀਦੀ ਹੈ ਕਿ ਵਿਦੇਸੀ..ਤੇ ਨਾਲ ਹੀ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ’ । ਦੱਸ ਦਈਏ ਇਹ ਵੀਡੀਓ ਕ੍ਰਿਕੇਟਰ ਸ਼ਿਖਰ ਨੇ ਸਿਰਫ ਮਨੋਰੰਜਨ ਲਈ ਬਣਾਈ ਹੈ।

shikhar dhawan and Yuzvendra Chahal funny video on punjabi movie nimbhu khattah image source Instagram

ਦੱਸ ਦਈਏ ਪਿਛਲੇ ਸਾਲ ਸ਼ਿਖਰ ਧਵਨ ਤੇ ਪਤਨੀ ਆਇਸ਼ਾ ਮੁਖਰਜੀ, ਦੋਵਾਂ ਨੇ ਆਪਣੇ ਰਸਤੇ ਵੱਖ ਕਰ ਲਏ ਸੀ ਤੇ ਦੋਵਾਂ ਨੇ ਤਲਾਕ ਲੈ ਲਿਆ ਸੀ। ਦੋਵਾਂ ਦਾ ਵਿਆਹ ਅੱਠ ਸਾਲਾਂ ਤੱਕ ਚੱਲਿਆ। ਮੈਲਬੌਰਨ ਦੀ ਰਹਿਣ ਵਾਲੀ ਆਇਸ਼ਾ ਦਾ ਵਿਆਹ ਪਹਿਲਾਂ ਇੱਕ ਆਸਟਰੇਲੀਆਈ ਕਾਰੋਬਾਰੀ ਨਾਲ ਹੋਇਆ ਸੀ ਅਤੇ ਉਸ ਦੇ ਪਿਛਲੇ ਵਿਆਹ ਤੋਂ ਦੋ ਧੀਆਂ ਹਨ। ਉਸ ਨੇ ਅਤੇ ਧਵਨ ਨੇ 2009 ਵਿੱਚ ਮੰਗਣੀ ਕੀਤੀ ਅਤੇ 2012 ਵਿੱਚ ਵਿਆਹ ਕਰਵਾ ਲਿਆ ਸੀ। ਸ਼ਿਖਰ ਤੇ ਆਇਸ਼ਾ ਦਾ ਇੱਕ ਪੁੱਤਰ ਵੀ ਹੈ।

image source Instagram

 

View this post on Instagram

 

A post shared by Instant Bollywood (@instantbollywood)

Related Post