ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਯਾਨ ਦੇ ਜਨਮ ਦਿਨ ’ਤੇ ਸ਼ੇਅਰ ਕੀਤੀ ਇਹ ਖ਼ਾਸ ਵੀਡੀਓ
Rupinder Kaler
May 22nd 2020 08:39 AM
ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਆਏ ਦਿਨ ਉਹ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਬੀਤੇ ਦਿਨ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਹੈ । ਉਸ ਨੇ ਆਪਣੇ ਬੇਟੇ ਵਿਯਾਨ ਰਾਕ ਨੂੰ 8ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਵਿੱਚ ਲਿਖਿਆ ਹੈ ‘ਮੇਰੇ ਪਿਆਰੇ ਬੇਟੇ ਵਿਯਾਨ ਰਾਜ ਤੈਨੂੰ 8ਵੇਂ ਜਨਮ ਦਿਨ ਦੀ ਵਧਾਈ ।