ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ
Rupinder Kaler
September 27th 2021 01:03 PM
ਸ਼ਿਲਪਾ ਸ਼ੈੱਟੀ (Shilpa Shetty Kundra) ਦੇ ਪਤੀ ਰਾਜ ਕੁੰਦਰਾ (Raj Kundra) ਦੀ ਹਾਲ ਹੀ ਵਿੱਚ ਜਮਾਨਤ ਹੋਈ ਹੈ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਕੋਈ ਵੀ ਪ੍ਰਤੀਕਰਮ ਹਾਲੇ ਨਹੀਂ ਦਿੱਤਾ । ਪਰ ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਲਿਖਿਆ ਹੈ ‘ਔਖੀ ਘੜੀ ਦਾ ਸਾਹਮਣਾ ਕੀਤਾ, ਚਰਿੱਤਰ ਵਾਲਾ ਸ਼ਖਸ ਖੁਦ ਤੇ ਨਿਰਭਰ ਰਹਿੰਦਾ ਹੈ …ਉਹ ਖੁਦ ਅਗਲੇ ਕਦਮ ਨਾਲ ਜੁੜਿਆ ਫੈਸਲਾ ਲੈਂਦਾ ਹੈ ।