ਸ਼ਿਲਪਾ ਸ਼ੈੱਟੀ ਨੇ ਪੁੱਤਰ ਵਿਆਨ ਅਤੇ ਬੇਟੀ ਸਮਿਸ਼ਾ ਦਾ ਪਿਆਰਾ ਜਿਹਾ ਭਾਈ-ਦੂਜ ਸੈਲੀਬ੍ਰੇਸ਼ਨ ਵਾਲਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur November 7th 2021 09:58 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty Kundra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਅਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਜੀ ਹਾਂ ਹਰ ਵਾਰ ਦੀ ਤਰ੍ਹਾਂ ਵੀ ਇਸ ਵਾਰ ਵੀ ਆਪਣੇ ਬੱਚਿਆਂ ਦਾ ਭਾਈ-ਦੂਜ (celebrate Bhai Dooj) ਦਾ ਤਿਉਹਾਰ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਹੈ।

ਹੋਰ ਪੜ੍ਹੋ : ਦੇਖੋ ਵੀਡੀਓ: ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘Satyameva Jayate 2’ ਦਾ ਨਵਾਂ ਗੀਤ ‘Tenu Lehenga’, ਗੀਤ ਛਾਇਆ ਟਰੈਂਡਿੰਗ ‘ਚ

Shilpa Shetty

ਉਨ੍ਹਾਂ ਨੇ ਆਪਣੇ ਪੁੱਤਰ ਵਿਆਨ ਅਤੇ ਬੇਟੀ ਸਮਿਸ਼ਾ ਦਾ ਇੱਕ ਪਿਆਰ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਦੱਸ ਦਈਏ ਬੀਤੇ ਦਿਨੀ ਭਾਈ-ਦੂਜ ਦਾ ਤਿਉਹਾਰ ਸੀ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ । ਇਹ ਤਿਉਹਾਰ ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ । ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਉਂਦੀਆ ਤੇ ਆਪਣੇ ਭਰਾ ਦੀ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਨੇ।

ਹੋਰ ਪੜ੍ਹੋ : Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ

ਸ਼ਿਲਪਾ ਸ਼ੈੱਟੀ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ ਚ ਵਿਆਨ ਤੇ ਸਮਿਸ਼ਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਵਿਆਨ ਜੋ ਕਿ ਹੈਪੀ ਭਾਈ ਦੂਜ ਕਹਿ ਰਿਹਾ ਹੈ, ਉੱਧਰ ਹੀ ਨੰਨ੍ਹੀ ਸਮਿਸ਼ਾ ਆਪਣੀ ਤੋਤਲੀ ਆਵਾਜ਼ ‘ਚ ਹੈਪੀ ਭਾਈ ਦੂਜ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਚ ਦੋਵਾਂ ਭੈਣ-ਭਰਾ ਇੱਕ ਰੰਗ ਅਤੇ ਇੱਕੋ ਸਟਾਈਲ ਵਾਲੇ ਕਪੜੇ ਪਹਿਣੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਭੈਣ-ਭਰਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

 

View this post on Instagram

 

A post shared by Shilpa Shetty Kundra (@theshilpashetty)

Related Post