ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਲਾਈਫ ਪਾਰਟਨਰ ਰਾਜ ਕੁੰਦਰਾ ਨੂੰ ਕੀਤਾ ਬਰਥਡੇਅ ਵਿਸ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ

By  Lajwinder kaur September 9th 2020 01:18 PM -- Updated: September 9th 2020 02:14 PM

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਜਨਮ ਦਿਨ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ । ਇਸ ਵੀਡੀਓ ਚ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਨਾਲ ਬਿਤਾਏ ਪਲਾਂ ਨੂੰ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ।

View this post on Instagram

 

Happy happppppyyyyyyy birthday, my Cookie @rajkundra9! You truly are a complete package... the most amazing son, brother, husband, father, or friend anyone could ask for! The Universe really did conspire to give me the best, my soulmate ?❤️ Thank you for inspiring, teaching, always encouraging, and making me laugh ❤️??? My heartfelt prayer today and every day is you get all you desire and in abundance, wishing you great health and happiness always. ❤️”Love infinity u”❤️it’s not just engraved on my wedding ring but also my heart... forever ??? ~ This is “OUR” song from The Greatest Showman... so apt, because the time I spend with you is... ‘NEVER Enough’ credit: @atlanticrecords ❤️ . . . . . #birthdayboy #love #blessed #gratitude #RajKundra #family #hubby

A post shared by Shilpa Shetty Kundra (@theshilpashetty) on Sep 8, 2020 at 11:30am PDT

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ, ‘ਹੈਪੀ ਬਰਥਡੇਅ my Cookie ਰਾਜ ਕੁੰਦਰਾ, ਤੁਸੀਂ ਬਹੁਤ ਵਧੀਆ ਇਨਸਾਨ ਹੋ । ਤੁਸੀਂ ਬਹੁਤ ਵਧੀਆ ਬੇਟੇ, ਭਰਾ, ਪਿਤਾ ਤੇ ਬਹੁਤ ਵਧੀਆ ਪਤੀ ਹੋ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਆਪਣੇ ਲਾਈਫ ਪਾਰਟਨਰ ਰਾਜ ਕੁੰਦਰਾ ਬਾਰੇ ਲਿਖੀਆਂ ਨੇ । ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਉੱਤੇ ਚਾਰ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਇਸ ਸਾਲ ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਸੈਰੋਗੇਸੀ ਦੀ ਮਦਦ ਦੇ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਤੇ ਬੇਟੇ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ । ਰਾਜ ਕੁੰਦਰਾ ਦੇ ਨਾਲ ਵਿਆਹ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਘੱਟ ਵੱਧ ਹੀ ਫ਼ਿਲਮਾਂ ‘ਚ ਨਜ਼ਰ ਆਏ ਸਨ । ਪਰ ਅਕਸਰ ਉਨ੍ਹਾਂ ਨੂੰ ਰਿਆਲਿਟੀ ਸ਼ੋਅਜ਼ ‘ਚ ਵੇਖਿਆ ਜਾਂਦਾ ਹੈ ।

Related Post