ਸ਼ਿਲਪਾ ਸ਼ੈੱਟੀ ਦੇ ਬੇਟੇ ਵਿਆਨ ਨੇ ਮਾਂ ਨੂੰ ਕੀਤਾ ਕਾਪੀ, ਵੀਡੀਓ ਰਾਜ ਕੁੰਦਰਾ ਨੇ ਕੀਤਾ ਸਾਂਝਾ

By  Shaminder May 28th 2021 12:41 PM

ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਿਲਪਾ ਡਾਂਸ ਦਾ ਰਿਹਰਸਲ ਕਰਦੀ ਹੋਈ ਵਿਖਾਈ ਦੇ ਰਹੀ ਹੈ । ਉੱਥੇ ਹੀ ਉਸ ਦਾ ਬੇਟਾ ਵਿਆਨ ਆਪਣੀ ਮੰਮੀ ਦੀ ਪਰਫਾਰਮੈਂਸ ਦੀ ਨਕਲ ਕਰ ਰਿਹਾ ਹੈ ।

Shilpa Shetty Image From Shilpa Shetty's Instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਆਪਣੇ ਵਿਆਹ ਦੀ ਤਸਵੀਰ ਕੀਤੀ ਸਾਂਝੀ 

shilpa shetty Image From Shilpa Shetty's Instagram

ਇਸ ਵੀਡੀਓ ਨੂੰ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਬਣਾਇਆ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਡਾਂਸ ਦਾ ਰਿਹਰਸਲ ਕਰ ਰਹੀ ਹੈ ਅਤੇ ਦੂਜੇ ਪਾਸੇ ਵਿਆਨ ਵੀ ਆਪਣੀ ਮੰਮੀ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

Shilpa Shetty Image From Shilpa Shetty's Instagram

ਇਹ ਵੀਡੀਓ ਪੁਰਾਣਾ ਦੱਸਿਆ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ ਬਿਹਾਈਂਡ ਦਾ ਸੀਨ, ਸੈੱਟ ‘ਤੇ ਮਸਤੀ, ਜਿਹੋ ਜਿਹੀ ਮਾਂ ਉਹੋ ਜਿਹਾ ਪੁੱਤਰ’।

 

View this post on Instagram

 

A post shared by Raj Kundra (@rajkundra9)

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਸ਼ਿਲਪਾ ਸ਼ੈੱਟੀ ਨੇ ਬੇਟੇ ਵਿਆਨ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ।

Related Post