ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

By  Lajwinder kaur January 6th 2022 12:51 PM -- Updated: January 6th 2022 12:54 PM

ਗਿੱਪੀ ਗਰੇਵਾਲ  ਦੇ ਘਰ ‘ਚ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਨੇ। ਉਨ੍ਹਾਂ ਦੀ ਭਤੀਜੀ ਮੁਸਕਾਨ ਗਰੇਵਾਲ ਦੇ ਵਿਆਹ ਦਾ ਸੰਗੀਤ ਪ੍ਰੋਗਰਾਮ ਬਹੁਤ ਧੂਮ ਧਾਮ ਨਾਲ ਚੱਲ ਰਹੇ ਨੇ। ਜਿਸ ‘ਚ ਪੰਜਾਬੀ ਕਲਾਕਾਰ ਪਹੁੰਚ ਕੇ ਆਪਣੇ ਗੀਤਾਂ ਦੇ ਨਾਲ ਰੰਗ ਬੰਨ ਰਹੇ ਨੇ। ਸੁਨੰਦਾ ਸ਼ਰਮਾ, ਕੁਲਵਿੰਦਰ ਬਿੱਲਾ, ਨਿੰਜਾ, ਸ਼ਿਵਜੋਤ, ਬਾਨੀ ਸੰਧੂ ਤੋਂ ਇਲਾਵਾ ਕਈ ਅਦਾਕਾਰੀ ਜਗਤ ਦੀਆਂ ਨਾਮੀ ਹਸਤੀਆਂ ਵੀ ਸ਼ਾਮਿਲ ਹੋਈਆਂ। ਸੋਸ਼ਲ ਮੀਡੀਆ ਉੱਤੇ ਸੰਗੀਤ ਪ੍ਰੋਗਰਾਮ ਦੇ ਵੀਡੀਓਜ਼ ਖੂਬ ਵਾਇਰਲ ਹੋ ਰਹੇ ਨੇ। ਸ਼ਿੰਦਾ ਗਰੇਵਾਲ Shinda Grewal ਤੇ ਏਕਮ ਗਰੇਵਾਲ Ekom Grewal ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

gippy with family

ਇਸ ਵੀਡੀਓ ‘ਚ ਦੇਖ ਸਕਦੇ ਹੋ ਸ਼ਿੰਦਾ ਗਰੇਵਾਲ ਆਪਣੇ ਵੱਡੇ ਭਰਾ ਦੇ ਨਾਲ ਜੰਮ ਕੇ ਭੰਗੜਾ ਪਾ ਰਿਹਾ ਹੈ। ਉਹ ਪੰਜਾਬੀ ਗੀਤ ਪੁੱਤ ਜੱਟਾਂ ਦੇ ਉੱਤੇ ਕਮਾਲ ਦਾ ਭੰਗੜਾ ਪਾ ਰਹੇ ਨੇ। ਦੋਵਾਂ ਨੇ ਇੱਕੋ ਜਿਹੇ ਬਲੈਕ ਰੰਗ ਦੇ ਸਟਾਈਲਿਸ਼ ਪੈਂਟ ਕੋਟ ਪਾਏ ਹੋਏ ਨੇ ਅਤੇ ਨਾਲ ਹੀ ਪੱਗਾਂ ਵੀ ਬੰਨੀਆਂ ਹੋਈਆਂ ਨੇ। ਦੋਵਾਂ ਦੀ ਇਹ ਸਰਦਾਰੀ ਲੁੱਕ ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ। ਇਹ ਵੀਡੀਓ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ਿੰਦਾ ਗਰੇਵਾਲ ਦੀ   ਇੱਕ ਵੀਡੀਓ ਆਪਣੀ ਮੰਮੀ ਰਵਨੀਤ ਕੌਰ ਗਰੇਵਾਲ ਦੇ ਨਾਲ ਵਾਇਰਲ ਹੋਈ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

Gippy Grewal And Shinda Grewal

ਦੱਸ ਦਈਏ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਗਿੱਪੀ ਗਰੇਵਾਲ ਦੇ ਗੀਤਾਂ ‘ਚ ਵੀ ਨਜ਼ਰ ਆਉਂਦੇ ਰਹਿੰਦੇ ਨੇ। ਸ਼ਿੰਦਾ ਗਰੇਵਾਲ ਜੋ ਕਿ ਬਤੌਰ ਬਾਲ ਕਲਾਕਾਰ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕਿਆ ਹੈ। ਅਰਦਾਸ ਕਰਾਂ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਲਈ ਸ਼ਿੰਦੇ ਗਰੇਵਾਲ ਨੂੰ ਪੀਟੀਸੀ ਫ਼ਿਲਮ ਅਵਾਰਡ ਵੀ ਮਿਲਿਆ ਸੀ। ਦੱਸ ਦਈਏ ਹਾਲ ਹੀ ‘ਚ ਸ਼ਿੰਦਾ ਗਰੇਵਾਲ ਜੋ ਕਿ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਚ ਨਜ਼ਰ ਆਇਆ ਸੀ। ਗਿੱਪੀ ਗਰੇਵਾਲ ਜੋ ਕਿ ਅਕਸਰ ਹੀ ਆਪਣੇ ਬੱਚਿਆਂ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ।

 

 

View this post on Instagram

 

A post shared by Shinda Grewal (@iamshindagrewal_)

Related Post