ਸ਼ਿੰਦਾ ਤੇ ਗੁਰਬਾਜ਼ ਨਿਕਲੇ ਗੇੜੀ ਰੂਟ ‘ਤੇ, ਕਾਰ ‘ਚ ਮਸਤੀ ਕਰਦੇ ਹੋਏ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur August 30th 2020 10:45 AM

ਪੰਜਾਬੀ ਇੰਡਸਟਰੀ ਦੇ ਸਟਾਰ ਕਿਡਸ ਸ਼ਿੰਦਾ ਤੇ ਗੁਰਬਾਜ਼ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਸ਼ਿੰਦਾ ਤਾਂ ਬਾਲ ਕਲਾਕਾਰ ਦੇ ਰੂਪ ‘ਚ ‘ਅਰਦਾਸ ਕਰਾਂ’ ਫ਼ਿਲਮ ‘ਚ ਨਜ਼ਰ ਆਇਆ ਸੀ ।

 

 

View this post on Instagram

 

GT ROAD TE ?? #shindagrewal #gurbaazgrewal #humblekids #reel #reelitin #reelitfeelit #reels

A post shared by Humble Kids Official (@humblekids_) on Aug 29, 2020 at 9:18am PDT

ਹੋਰ ਵੇਖੋ :ਰੈੱਡ ਰੰਗ ਦੀ ਡਰੈੱਸ ‘ਚ ਸ਼ਹਿਨਾਜ਼ ਗਿੱਲ ਨੇ ਕਰਵਾਇਆ ਫੋਟੋ ਸ਼ੂਟ, ਸ਼ੇਅਰ ਕੀਤਾ ਬੀਹਾਈਂਡ ਦਾ ਸੀਨ ਵਾਲਾ ਵੀਡੀਓ

ਏਕਮ ,ਸ਼ਿੰਦਾ ਤੇ ਗੁਰਬਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਹੁੰਦੀਆਂ ਨੇ । ਅਜਿਹੇ ‘ਚ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਸ਼ਿੰਦਾ ਆਪਣੇ ਛੋਟੇ ਭਰਾ ਗੁਰਬਾਜ਼ ਦੇ ਨਾਲ ਕਿਡਸ ਕਰਾ ਦਾ ਲੁਤਫ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਸ਼ਿੰਦਾ ਤੇ ਗੁਰਬਾਜ਼ ਕਿਡਸ ਕਾਰ ‘ਚ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਪੰਜਾਬੀ ਗੀਤ ‘ਜੀ.ਟੀ ਰੋਡ ‘ਤੇ’ ਵੀ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਦੱਸ ਦਈਏ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਐਕਟਿਵ ਨੇ । ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਚੁੱਕੇ ਨੇ ।

Related Post