‘ਵੱਖਰਾ ਸਵੈਗ’ ਗੀਤ ‘ਤੇ ਦੇਖੋ ਸ਼ਿੰਦੇ ਗਰੇਵਾਲ ਦਾ ਇਹ ਮਜ਼ੇਦਾਰ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Lajwinder kaur
February 18th 2021 02:12 PM
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਜਵਾਕਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਵਿਚਕਾਰਲੇ ਪੁੱਤਰ ਸ਼ਿੰਦੇ ਗਰੇਵਾਲ ਦਾ ਇੱਕ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਇਸ ਵੀਡੀਓ ‘ਚ ਸ਼ਿੰਦਾ ਪੰਜਾਬੀ ਗੀਤ ‘ਵੱਖਰਾ ਸਵੈਗ’ ਉੱਤੇ ਮਸਤੀ ਤੇ ਨਾਲ ਫਨੀ ਡਾਂਸ ਕਰ ਰਿਹਾ ਹੈ। ਪ੍ਰਸ਼ੰਸਕਾਂ ਨੂੰ ਸ਼ਿੰਦਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਗਾਇਕ ਗਿੱਪੀ ਗਰੇਵਾਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ । ਉਹ ਕਮਾਲ ਦੇ ਗਾਇਕ ਹੋਣ ਦੇ ਨਾਲ ਬਿਹਤਰੀਨ ਐਕਟਰ ਵੀ ਨੇ। ਜੇ ਗੱਲ ਕਰੀਏ ਸ਼ਿੰਦੇ ਦੀ ਤਾਂ ਉਹ ਵੀ ਬਾਲ ਕਲਾਕਾਰ ਦੇ ਰੂਪ ‘ਚ ਵਾਹ ਵਾਹੀ ਖੱਟ ਚੁੱਕਿਆ ਹੈ। ‘ਅਰਦਾਸ ਕਰਾਂ’ ਫ਼ਿਲਮ ‘ਚ ਸ਼ਿੰਦੇ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਸੀ।

View this post on Instagram