ਸ਼ਿਪਰਾ ਗੋਇਲ ਤੇ ਪਰਮੀਸ਼ ਵਰਮਾ ਲੈ ਕੇ ਆ ਰਹੇ ਨੇ ਨਵਾਂ ਗੀਤ ‘HAYE TAUBA’, ਪੋਸਟਰ ਛਾਇਆ ਸੋਸ਼ਲ ਮੀਡੀਆ ਉੱਤੇ

By  Lajwinder kaur August 6th 2020 02:28 PM

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ‘ਹਾਏ ਤੌਬਾ’ (HAYE TAUBA) ਟਾਈਟਲ ਹੇਠ ਉਹ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ‘ਚ ਸ਼ਿਪਰਾ ਗੋਇਲ ਦੇ ਨਾਲ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਪਰਮੀਸ਼ ਵਰਮਾ ।  

ਹੋਰ ਵੇਖੋ :ਗਗਨ ਡਰੋਲੀ ਨੇ ਆਪਣੇ ਨਵੇਂ ਗੀਤ ‘ਰੋਹਬ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਸ਼ਿਪਰਾ ਗੋਇਲ ਨੇ ਲਿਖਿਆ ਹੈ, ‘ਵਾਹਿਗੁਰੂ ਮਿਹਰ ਕਰਨਾ...ਹਾਏ ਤੌਬਾ ਬਹੁਤ ਜਲਦ’ । ਇਸ ਗੀਤ ਦੇ ਬੋਲ ਨਿਰਮਾਣ ਨੇ ਹੀ ਲਿਖੇ ਨੇ ਤੇ ਸੰਗੀਤਕ ਧੁਨਾਂ ਨਾਲ ENZO ਨੇ ਸਜਾਇਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

ਜੇ ਗੱਲ ਕਰੀਏ ਸ਼ਿਪਰਾ ਗੋਇਲ ਤੇ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਇਸ ਤੋਂ ਇਲਾਵਾ ਪਰਮੀਸ਼ ਵਰਮਾ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ । ਸ਼ਿਪਰਾ ਗੋਇਲ ਕਈ ਪੰਜਾਬੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

Related Post