ਸ਼ਿਵਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Fanaa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur June 28th 2021 09:10 AM -- Updated: June 27th 2021 06:03 PM

ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਡਿਊਟ ਸੌਂਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ Fanaa ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਸ਼ਿਵਜੋਤ ਤੇ ਗਾਇਕਾ ਗੁਰਲੇਜ਼ ਅਖਤਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

shivjot new song released Image Source: youtube

ਹੋਰ ਪੜ੍ਹੋ : ਇਸ ਨੰਨ੍ਹੀ ਬੱਚੀ ਨੇ ਵਧਾਇਆ ਪੰਜਾਬੀਆਂ ਦਾ ਨਾਂਅ, ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਹੋਇਆ ਦਰਜ

: ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਈ ਇਸ ਬੇਬੇ ਦੇ ਹੌਸਲੇ ਨੂੰ ਹਰ ਕੋਈ ਕਰ ਰਿਹਾ ਹੈ ਸਲਾਮ, ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ

singer shivjot punjabi song fanaa on trending Image Source: youtube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਸ਼ਿਵਜੋਤ ਨੇ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ The Boss ਨੇ ਦਿੱਤਾ ਹੈ। Yaadu Brar ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਸ਼ਿਵਜੋਤ ਤੇ ਮਾਡਲ ਸਾਨਾ ਖ਼ਾਨ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

singer shivjot and gurlez akhtar new song Image Source: youtube

ਜੇ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ ਪਲਾਜ਼ੋ, ਪਲਾਜ਼ੋ 2, ਸ਼ਰਾਰਾ, ਆਈ ਕੈਂਡੀ, ਦਿਲਬਰੀਆਂ, ਰਿਸਕ, ਮੋਟੀ ਮੋਟੀ ਅੱਖ, ਵਾਲੀਆਂ, ਗੁੱਟ ‘ਤੇ ਨਾਂਅ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ ।

Related Post