ਬਾਲੀਵੁੱਡ ਦੇ ਵੱਡੇ –ਵੱਡੇ ਅਦਾਕਾਰ ਵੀ ਅੰਬਾਨੀਆਂ ਦੇ ਵਿਆਹਾਂ ਦੀ ਵਧਾਉਂਦੇ ਨੇ ਸ਼ਾਨ,ਵੇਖੋ ਵੀਡੀਓ ,ਕਿਸ-ਕਿਸ ਨੇ ਦਿੱਤੀ ਪਰਫਾਰਮੈਂਸ

By  Shaminder February 28th 2019 02:11 PM

ਮੁਕੇਸ਼ ਅੰਬਾਨੀ ਦੇ ਪੁੱਤਰ ਅਕਾਸ਼ ਅੰਬਾਨੀ ਅਤੇ ਸ਼ਲੋਕ ਮਹਿਤਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ । ਪਰ ਇਸ ਤੋਂ ਪਹਿਲਾਂ ਦੋਨਾਂ ਦੀ ਪ੍ਰੀ ਵੈਡਿੰਗ 'ਚ ਵੱਡੀ ਗਿਣਤੀ 'ਚ ਬਾਲੀਵੁੱਡ ਸਟਾਰਸ ਪਹੁੰਚੇ ।ਮਾਰਚ 'ਚ ਹੋਣ ਵਾਲੇ ਇਸ ਵਿਆਹ ਨੂੰ ਲੈ ਕੇ ਸਵਿਟਜ਼ਰਲੈਂਡ 'ਚ ਪ੍ਰੀ ਵੈਡਿੰਗ ਸੈਲੀਬਰੇਸ਼ਨ ਚੱਲ ਰਿਹਾ ਹੈ । ਸ਼ਾਹਰੁਖ ਖ਼ਾਨ ਆਲਿਆ ਭੱਟ,ਰਣਬੀਰ ਕਪੂਰ,ਕਰਣ ਜੌਹਰ ਸਣੇ ਕਈ ਸਿਤਾਰੇ ਇਸ ਬੈਸ਼ 'ਚ ਸ਼ਾਮਿਲ ਹੋਏ ।ਹਾਲ ਹੀ ਵਿੱਚ ਦੋਨਾਂ ਦਾ ਸੰਗੀਤ ਰੱਖਿਆ ਗਿਆ ਸੀ ।

ਹੋਰ ਵੇਖੋ:ਸਤਿੰਦਰ ਸਰਤਾਜ ਨੇ ਕੁੜੀਆਂ ਨੂੰ ਲਾਇਆ ਝੂਮਣ,ਵੇਖੋ ਇਹ ਵੀਡੀਓ

https://www.instagram.com/p/BuYFpHUADOm/

ਜਿਸ 'ਚ ਆਮਿਰ ਖ਼ਾਨ ਨੇ ਸ਼ਲੋਕਾ ਮਹਿਤਾ ਦੇ ਨਾਲ 'ਆਤੀ ਕਿਆ ਖੰਡਾਲਾ' ਤੇ ਡਾਂਸ ਕੀਤਾ । ਇੰਟਰਨੈੱਟ 'ਤੇ ਵਾਇਰਲ ਹੋ ਰਹੇ ਪ੍ਰੀ ਵੈਡਿੰਗ ਦੇ ਇਨ੍ਹਾਂ ਵੀਡੀਓਜ਼ 'ਚ ਆਮਿਰ ਖ਼ਾਨ ਇੱਕ ਥਾਂ 'ਤੇ ਕਹਿ ਰਹੇ ਨੇ ਕਿ ਉਹ ਅੰਬਾਨੀ ਯਾਨੀ ਕਿ ਲਾੜੇ ਪੱਖ ਵੱਲੋਂ ਨਹੀਂ ਬਲਕਿ ਸ਼ਲੋਕਾ ਮਹਿਤਾ ਯਾਨੀ ਕਿ ਲਾੜੀ ਵਾਲਿਆਂ ਵੱਲੋਂ ਇਸ ਪ੍ਰੀ ਵੈਡਿੰਗ 'ਚ ਸ਼ਾਮਿਲ ਹੋਏ ਨੇ ।

ਹੋਰ ਵੇਖੋ:ਕਮੇਡੀ ਕੁਵੀਨ ਭਾਰਤੀ ਦੀ ਇਹ ਕਿਊਟ ਅਦਾ ਤੁਹਾਨੂੰ ਵੀ ਆਏਗੀ ਪਸੰਦ,ਵੇਖੋ ਵੀਡੀਓ

https://www.instagram.com/p/BuX-01AgNOm/

ਉਨ੍ਹਾਂ ਕਿਹਾ ਕਿ ਰਸੇਲ ਮਹਿਤਾ ਅਤੇ ਮੋਨਾ ਮਹਿਤਾ ਜੋ ਕਿ ਸ਼ਲੋਕਾ ਦੇ ਮਾਤਾ ਪਿਤਾ ਹਨ ਉਨ੍ਹਾਂ ਨੂੰ ਪਿਛਲੇ ਤੀਹ ਸਾਲਾਂ ਤੋਂ ਜਾਣਦੇ ਹਨ ਅਤੇ ਸ਼ਲੋਕਾ ਨੂੰ  ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਜਵਾਨ ਹੁੰਦੇ ਵੇਖਿਆ ਹੈ । ਦੱਸ ਦਈਏ ਕਿ ਸ਼ਲੋਕਾ ਮਹਿਤਾ ਇੱਕ ਡਾਇਮੰਡ ਵਪਾਰੀ ਹਨ ਅਤੇ ਉਨ੍ਹਾਂ ਦਾ ਬਿਜਨੇਸ ਕਈ ਦੇਸ਼ਾਂ 'ਚ ਫੈਲਿਆ ਹੋਇਆ ਹੈ । ਇਸ ਵਿਆਹ 'ਚ ਸ਼ਾਮਿਲ ਹੋਣ ਲਈ ਵੱਡੀਆਂ-ਵੱਡੀਆਂ ਹਸਤੀਆਂ ਸਵਿਟਜ਼ਰਲੈਂਡ ਪਹੁੰਚ ਰਹੀਆਂ ਨੇ ।

Related Post