ਗਾਇਕਾ ਮਨਜੀਤ ਨਿੱਕੀ ਦਾ ਸ਼ੂਕਦੀ ਬੁਗਾਟੀ ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder September 30th 2019 04:49 PM

ਗਾਇਕਾ ਮਨਜੀਤ ਨਿੱਕੀ ਦਾ ਨਵਾਂ ਗਾਣਾ 'ਸ਼ੂਕਦੀ ਬੁਗਾਟੀ' ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਬੀਟ ਸੌਂਗ ਹੈ ਜਿਸ ਦਾ ਕਿ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਕੀਤਾ ਗਿਆ ਹੈ  ।ਇਸ ਗੀਤ 'ਚ ਮਨਜੀਤ ਨਿੱਕੀ ਨੇ ਇੱਕ ਮੁਟਿਆਰ ਦੀ ਤੁਲਨਾ ਸ਼ੂਕਦੀ ਬੁਗਾਟੀ ਨਾਲ ਕੀਤੀ ਹੈ ਜੋ ਕਿਸੇ ਦੇ ਹੱਥ 'ਚ ਨਹੀਂ ਆਉਂਦੀ ।

ਹੋਰ ਵੇਖੋ:ਗਾਇਕਾ ਮਨਜੀਤ ਨਿੱਕੀ ਦਾ ਨਵਾਂ ਗਾਣਾ ਹਰ ਇੱਕ ਨੂੰ ਨੱਚਣ ਲਈ ਕਰੇਗਾ ਮਜ਼ਬੂਰ

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਮਨਜੀਤ ਨਿੱਕੀ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਦੇ ਬੋਲ ਮਿਰਜ਼ਾ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸੁੱਖੀ ਚੰਦ ਨੇ ਤਿਆਰ ਕੀਤਾ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B3BrLNuH_fV/

ਇਹ ਇੱਕ ਬੀਟ ਸੌਂਗ ਹੈ ਜੋ ਕਿ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰਦਾ ਹੈ ਗਾਣੇ ਦਾ ਵੀਡੀਓ ਆਰ ਰਾਜਾ ਨੇ ਤਿਆਰ ਕੀਤਾ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਜੀਤ ਨਿੱਕੀ ਨੇ ਕਈ ਹਿੱਟ ਗਾਣੇ ਦਿੱਤੇ ਹਨ । ਹੁਣ ਉਹਨਾਂ ਦੇ ਇਸ ਨਵੇਂ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕ ਪਸੰਦ ਕਰ ਰਹੇ ਹਨ ।

 

Related Post