ਗਾਇਕਾ ਮਨਜੀਤ ਨਿੱਕੀ ਦਾ ਨਵਾਂ ਗਾਣਾ ਹਰ ਇੱਕ ਨੂੰ ਨੱਚਣ ਲਈ ਕਰੇਗਾ ਮਜ਼ਬੂਰ

Written by  Rupinder Kaler   |  September 28th 2019 12:45 PM  |  Updated: September 28th 2019 12:45 PM

ਗਾਇਕਾ ਮਨਜੀਤ ਨਿੱਕੀ ਦਾ ਨਵਾਂ ਗਾਣਾ ਹਰ ਇੱਕ ਨੂੰ ਨੱਚਣ ਲਈ ਕਰੇਗਾ ਮਜ਼ਬੂਰ

ਗਾਇਕਾ ਮਨਜੀਤ ਨਿੱਕੀ ਦਾ ਨਵਾਂ ਗਾਣਾ ਆ ਰਿਹਾ ਹੈ । ‘ਸ਼ੂਕਦੀ ਬੁਗਾਟੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ 30 ਸਤੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਮਨਜੀਤ ਨਿੱਕੀ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਮਿਰਜ਼ਾ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸੁੱਖੀ ਚੰਦ ਨੇ ਤਿਆਰ ਕੀਤਾ ਹੈ ।

https://www.instagram.com/p/B255voDHYDI/

ਗਾਣੇ ਦਾ ਵੀਡੀਓ ਆਰ ਰਾਜਾ ਨੇ ਤਿਆਰ ਕੀਤਾ ਹੈ । ਮਨਜੀਤ ਨਿੱਕੀ ਦੇ ਗਾਣੇ ਦਾ ਜਿਸ ਤਰ੍ਹਾਂ ਦਾ ਪੋਸਟਰ ਹੈ ਉਸ ਤੋਂ ਲੱਗਦਾ ਹੈ ਕਿ ਇਹ ਗੀਤ ਭੰਗੜਾ ਸੌਂਗ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਜੀਤ ਨਿੱਕੀ ਨੇ ਕਈ ਹਿੱਟ ਗਾਣੇ ਦਿੱਤੇ ਹਨ । ਹੁਣ ਉਹਨਾਂ ਦੇ ਇਸ ਨਵੇਂ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network