ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ਨਵਾਂ ਰਿਆਲਟੀ ਸ਼ੋਅ ‘ਡਾਂਸ ਪੰਜਾਬੀ ਡਾਂਸ’, ਭੇਜੋ ਆਪਣੀ ਐਂਟਰੀ

ਪੀਟੀਸੀ ਪੰਜਾਬੀ ਪੰਜਾਬ ‘ਚ ਛਿਪੀਆਂ ਪ੍ਰਤਿਭਾਵਾਂ ਨੂੰ ਲਗਾਤਾਰ ਦੁਨੀਆ ਦੇ ਸਾਹਮਣੇ ਲਿਆ ਰਿਹਾ ਹੈ। ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਹੁਣ ਨਵਾਂ ਰਿਆਲਟੀ ਸ਼ੋਅ ‘ਡਾਂਸ ਪੰਜਾਬੀ ਡਾਂਸ’ ਲੈ ਕੇ ਆ ਰਿਹਾ ਹੈ। ਇਹ ਸ਼ੋਅ ਉਨ੍ਹਾਂ ਪ੍ਰਤੀਭਾਗੀਆਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋਵੇਗਾ ਜਿਨ੍ਹਾਂ ਦੇ ਪੈਰ ਥਿਰਕੇ ਬਗੈਰ ਨਹੀਂ ਰਹਿ ਸਕਦੇ ।

By  Shaminder April 5th 2024 08:00 AM

ਪੀਟੀਸੀ ਪੰਜਾਬੀ ਪੰਜਾਬ ‘ਚ ਛਿਪੀਆਂ ਪ੍ਰਤਿਭਾਵਾਂ ਨੂੰ ਲਗਾਤਾਰ ਦੁਨੀਆ ਦੇ ਸਾਹਮਣੇ ਲਿਆ ਰਿਹਾ ਹੈ। ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਹੁਣ ਨਵਾਂ ਰਿਆਲਟੀ ਸ਼ੋਅ ‘ਡਾਂਸ ਪੰਜਾਬੀ ਡਾਂਸ’ ਲੈ ਕੇ ਆ ਰਿਹਾ ਹੈ। ਇਹ ਸ਼ੋਅ ਉਨ੍ਹਾਂ ਪ੍ਰਤੀਭਾਗੀਆਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋਵੇਗਾ ਜਿਨ੍ਹਾਂ ਦੇ ਪੈਰ ਥਿਰਕੇ ਬਗੈਰ ਨਹੀਂ ਰਹਿ ਸਕਦੇ । ਜੀ ਹਾਂ ਜੋ ਡਾਂਸ ਦੀ ਦੁਨੀਆ ‘ਚ ਆਪਣੀ ਪਛਾਣ ਬਨਾਉਣਾ ਚਾਹੁੰਦੇ ਹਨ ।ਉਨ੍ਹਾਂ ਗੱਭਰੂ ਅਤੇ ਮੁਟਿਆਰਾਂ ਦੇ ਲਈ ਪੀਟੀਸੀ ਪੰਜਾਬੀ ਇਹ ਨਵਾਂ ਰਿਆਲਟੀ ਸ਼ੋਅ ਲੈ ਕੇ ਆਇਆ ਹੈ। 


ਹੋਰ ਪੜ੍ਹੋ  : ਗਾਇਕ ਹਰਭਜਨ ਸ਼ੇਰਾ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪੁੱਤਰ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਤੁਸੀਂ ਵੀ ਭੇਜੋ ਆਪਣੀ ਐਂਟਰੀ 

ਤੁਸੀਂ ਵੀ ਇਸ ਰਿਆਲਟੀ ਸ਼ੋਅ ‘ਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਅਤੇ ਦੁਨੀਆ ‘ਤੇ ਛਾ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੇ ਡਾਂਸ ਦਾ ਇੱਕ ਵੀਡੀਓ ਬਣਾ ਕੇ ਭੇਜੋ ।ਇਸ ਰਿਆਲਟੀ ‘ਚ ਘੱਟੋ ਘੱਟ 18 ਸਾਲ ਦੇ ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨ । ਇਸ ਤੋਂ ਇਲਾਵਾ ਵੱਧ ਉਮਰ ਦੇ ਪ੍ਰਤੀਭਾਗੀ ਵੀ ਭਾਗ ਲੈ ਸਕਦੇ ਹਨ । ਇਸ ਲਈ ਤੁਸੀਂ ਆਪਣੀ ਉਮਰ ਦਾ ਪਰੂਫ ਅਤੇ ਡਾਕੂਮੈਂਟਸ ਇਸ ਨੰਬਰ ‘ਤੇ ਭੇਜੋ 9811757373…ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਤੁਸੀਂ ਆਪਣਾ ਵੀਡੀਓ ਤੇ ਏਜ ਪਰੂਫ ਡਾਕੂਮਂੈਟਸ ਅਪਲੋਡ ਕਰ ਸਕਦੇ ਹੋ, ਤਾਂ ਫਿਰ ਦੇਰ ਕਿਸ ਗੱਲ ਦੀ ।


ਡਾਂਸ ਦੀ ਹਰ ਵੰਨਗੀ ਕਰ ਸਕਦੇ ਹੋ ਪੇਸ਼ 

ਇਸ ਰਿਆਲਟੀ ਸ਼ੋਅ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਪੰਜਾਬ ਦੇ ਲੋਕ ਨਾਚਾਂ ਭੰਗੜਾ, ਗਿੱਧਾ, ਝੂਮਰ, ਮਲਵਈ ਗਿੱਧਾ ਤੋਂ ਇਲਾਵਾ ਹਿੱਪ ਹੌਪ, ਕਲਾਸੀਕਲ ਡਾਂਸ ਤੋਂ ਇਲਾਵਾ ਡਾਂਸ ਦੀ ਹਰ ਵੰਨਗੀ ਪੇਸ਼ ਕਰ ਸਕਦੇ ਹੋ ।

View this post on Instagram

A post shared by PTC Punjabi (@ptcpunjabi)


ਅੱਜ ਹੀ ਭੇਜੋ ਆਪਣੀ ਐਂਟਰੀ, ਆਓ ਅਤੇ ਦੁਨੀਆ ‘ਤੇ ਛਾ ਜਾਓ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵਾਇਸ ਆਫ਼ ਪੰਜਾਬ ਸ਼ੋਅ ਦੇ ਜ਼ਰੀਏ ਵੀ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਸਾਹਮਣੇ ਆਉਣ ਦਾ ਮੌਕਾ ਮਿਲਿਆ ਹੈ। ਇਸ ਸ਼ੋਅ ‘ਚ ਹੁਣ ਤੱਕ ਗੁਰਨਾਮ ਭੁੱਲਰ, ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ, ਹਿੰਮਤ ਸੰਧੂ ਸਣੇ ਕਈ ਸਿਤਾਰੇ ਨਿਕਲ ਚੁੱਕੇ ਹਨ।  

View this post on Instagram

A post shared by PTC Punjabi (@ptcpunjabi)






Related Post