ਆਓ ਤੇ ਛਾ ਜਾਓ, 25 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਾਇਸ ਆਫ਼ ਪੰਜਾਬ ਛੋਟਾ ਚੈਂਪ-9 ਲਈ ਆਡੀਸ਼ਨ

ਵਾਇਸ ਆਫ਼ ਪੰਜਾਬ ਛੋਟਾ ਚੈਂਪ-9 ਦੇ ਰਾਹੀਂ ਪੰਜਾਬ ਭਰ ਚੋਂ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਚਾਹਵਾਨ ਛੋਟੇ ਬੱਚਿਆਂ ਦੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ ।

By  Shaminder April 15th 2023 05:30 PM -- Updated: April 19th 2023 05:57 PM

ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੋਟੇ ਚੈਂਪਸ ਦੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਉਣ ਦੇ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਨੌਵੇਂ ਸੀਜ਼ਨ (Voice Of Punjab Chhota Champ-9)ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਸ਼ੋਅ ਦੇ ਰਾਹੀਂ ਪੰਜਾਬ ਭਰ ਚੋਂ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਚਾਹਵਾਨ ਛੋਟੇ ਬੱਚਿਆਂ ਦੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ । 


ਹੋਰ ਪੜ੍ਹੋ :  ਜਦੋਂ ਦੀਪਿਕਾ ਪਾਦੂਕੋਣ ਨੇ ਪੰਜਾਬੀ ‘ਚ ਕੀਤੀ ਗੱਲਬਾਤ, ਵੇਖੋ ਸੋਨਮ ਬਾਜਵਾ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ

ਸਮਾਂ, ਸਥਾਨ ਅਤੇ ਜ਼ਰੂਰੀ ਯੋਗਤਾ 

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਕਿਹੜੇ ਸ਼ਹਿਰਾਂ ‘ਚ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਲਈ ਆਡੀਸ਼ਨ ਰੱਖੇ ਗਏ ਹਨ । ਤੁਸੀਂ ਵੀ ਸਮਾਂ ਅਤੇ ਸਥਾਨ ਨੋਟ ਕਰ ਲਓ । ਕਿਉਂਕਿ ਜੇ ਇੱਕ ਵਾਰ ਜੇ ਇਹ ਵੇਲਾ ਤੁਸੀਂ ਆਪਣੇ ਸ਼ਹਿਰ ‘ਚ ਖੁੰਝ ਗਏ   ਤਾਂ ਤੁਸੀਂ ਹੋਰਨਾਂ ਸ਼ਹਿਰਾਂ ‘ਚ ਜਾ ਕੇ ਵੀ ਆਡੀਸ਼ਨ ਦੇ ਸਕਦੇ ਹੋ ।ਫਿਰ ਦੇਰ ਕਿਸ ਗੱਲ ਦੀ… ਆਓ ਅਤੇ ਛਾ ਜਾਓ । ਕਿਉਂਕਿ ਪੀਟੀਸੀ ਪੰਜਾਬੀ ‘ਤੇ ਆਡੀਸ਼ਨਾਂ ਦਾ ਸਿਲਸਿਲਾ 25 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ । 


ਅੰਮ੍ਰਿਤਸਰ ‘ਚ ਆਡੀਸ਼ਨ ਸਵੇਰੇ ਨੌ ਵਜੇ ਸ਼ੁਰੂ ਹੋਣਗੇ। ਨੌ ਵਜੇ 'ਤੇ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਸਥਾਨ ਸ੍ਰੀ ਗੁਰੂ ਹਰਕ੍ਰਿਸ਼ਨ ਸੀ.ਸੈਕੰ. ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਨੇੜੇ ਰੇਲਵੇ ਸਟੇਸ਼ਨ, ਜੀ ਟੀ ਰੋਡ ਅੰਮ੍ਰਿਤਸਰ- 143001 ।

 ਜਲੰਧਰ   ‘ਚ  27  ਅਪ੍ਰੈਲ ਨੂੰ  ਆਡੀਸ਼ਨ ਹੋਣਗੇ  । ਸਥਾਨ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਏਵੀਆਈਈਟੀ), ਕਬੀਰ ਨਗਰ ਜਲੰਧਰ, ਪੰਜਾਬ -  144008 ਹੈ।

View this post on Instagram

A post shared by PTC Punjabi (@ptcpunjabi)


ਲੁਧਿਆਣਾ  ‘ਚ  29  ਅਪ੍ਰੈਲ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ, ਪੰਜਾਬ 141006 ਵਿਖੇ ਆਡੀਸ਼ਨ ਹੋਣਗੇ । 

ਬਠਿੰਡਾ  ‘ਚ   1 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਡੀਸ਼ਨ ਹੋਣਗੇ । 

3 ਮਈ ਨੂੰ ਮੋਹਾਲੀ  ‘ਚ  ਐਫ 138, ਫੇਜ਼ 8 ਬੀ ਇੰਡਸਟਰੀਅਲ ਏਰੀਆ, ਸੈਕਟਰ 74, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪੰਜਾਬ  160059 ਵਿਖੇ ਆਡੀਸ਼ਨ ਹੋਣਗੇ । ਸੋ ਫਿਰ ਇੰਤਜ਼ਾਰ ਕਿਸ ਗੱਲ ਦਾ । ਤੁਸੀਂ ਵੀ ੳੁੱਪਰ ਦਿੱਤੇ ਗਏ ਐੱਡਰੈੱਸ ‘ਤੇ ਆਡੀਸ਼ਨ ਦੇਣ ਲਈ ਪਹੁੰਚੋ ਅਤੇ ਦਿਖਾਓ ਪੂਰੀ ਦੁਨੀਆ ਆਪਣੀ ਗਾਇਕੀ ਦਾ ਹੁਨਰ। 




Related Post