ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-10’, ਭੇਜੋ ਆਪਣੀ ਐਂਟਰੀ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਦੇ ਲਈ ਕਈ ਰਿਆਲਟੀ ਸ਼ੋਅ ਸ਼ੁਰੂ ਕੀਤੇ ਗਏ ਹਨ । ਇਸੇ ਲੜੀ ਦੇ ਤਹਿਤ ਗਾਇਕੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਚਾਹਵਾਨ ਛੋਟੇ ਸੁਰਬਾਜ਼ਾਂ ਦੇ ਲਈ ਸ਼ੋਅ ‘ਵਾਇਸ ਆਫ ਪੰਜਾਬ ਛੋਟਾ ਚੈਂਪ-10’ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ।

Written by  Shaminder   |  June 05th 2024 04:10 PM  |  Updated: June 05th 2024 04:10 PM

ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-10’, ਭੇਜੋ ਆਪਣੀ ਐਂਟਰੀ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਦੇ ਲਈ ਕਈ ਰਿਆਲਟੀ ਸ਼ੋਅ ਸ਼ੁਰੂ ਕੀਤੇ ਗਏ ਹਨ । ਇਸੇ ਲੜੀ ਦੇ ਤਹਿਤ ਗਾਇਕੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਚਾਹਵਾਨ  ਛੋਟੇ ਸੁਰਬਾਜ਼ਾਂ ਦੇ ਲਈ ਸ਼ੋਅ ‘ਵਾਇਸ ਆਫ ਪੰਜਾਬ ਛੋਟਾ ਚੈਂਪ-10’ (Voice Of Punjab Chota Champ-10) ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜੇ ਤੁਹਾਡੀ ਆਵਾਜ਼ ‘ਚ ਹੈ ਦਮ ਅਤੇ ਦੁਨੀਆ ਨੂੰ ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣੀ ਗਾਇਕੀ ਦਾ ਹੁਨਰ ਤਾਂ ਫਿਰ ਹੋ ਜਾਓ ਤਿਆਰ ।

ਹੋਰ ਪੜ੍ਹੋ : ਕਬੱਡੀ ਖਿਡਾਰੀ ਨਿਰਭੈ ਸਿੰਘ ਦੇ ਦਿਹਾਂਤ ਕਾਰਨ ਪਰਿਵਾਰ ‘ਚ ਸੋਗ ਦੀ ਲਹਿਰ, ਪਿੰਡ ਹਠੂਰ ਦਾ ਰਹਿਣ ਵਾਲਾ ਸੀ ਖਿਡਾਰੀ

ਆਪਣਾ ਇੱਕ ਮਿੰਟ ਦੀ ਗਾਇਕੀ ਦਾ ਵੀਡੀਓ ਬਣਾਓ ਤੇ ਇਸ ਫੋਨ ਨੰਬਰ ‘ਤੇ ਭੇਜ ਦਿਓ। ਇਸ ਤੋਂ ਇਲਾਵਾ ਤੁਸੀਂ ਆਪਣਾ ਵੀਡੀਓ ਪੀਟੀਸੀ ਪਲੇਅ ਐਪ ‘ਤੇ ਵੀ ਅਪਲੋਡ ਕਰ ਸਕਦੇ ਹੋ । ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਭਾਗ ਲੈਣ ਵਾਲੇ ਬੱਚਿਆਂ ਦੀ ਉਮਰ 8 ਤੋਂ ਚੌਦਾਂ ਸਾਲ ਦੇ ਦਰਮਿਆਨ ਹੋਣੀ ਜ਼ਰੂਰੀ ਹੈ। ਜੇ ਤੁਸੀਂ ਵੀ ਇਸ ਯੋਗਤਾ ਨੂੰ ਪੂਰਾ ਕਰਦੇ ਹੋ ਤਾਂ ਅੱਜ ਹੀ ਭੇਜੋ ਆਪਣੀ ਐਂਟਰੀ ।ਕਿਉਂਕਿ ਐਂਟਰੀ ਤੋਂ ਬਾਅਦ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਲਏ ਜਾਣਗੇ ।

ਪੰਜਾਬ  ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਹੋਣਗੇ । 18 ਜੂਨ ਨੂੰ ਅੰਮ੍ਰਿਤਸਰ ਨੂੰ ਆਡੀਸ਼ਨ ਹੋਣਗੇ ।19 ਜੂਨ ਨੂੰ ਜਲੰਧਰ ਤੇ 20 ਜੂਨ ਨੂੰ ਲੁਧਿਆਣਾ ਅਤੇ ਇਸ ਤੋਂ ਇਲਾਵਾ 21 ਜੂਨ ਨੂੰ ਪਟਿਆਲਾ ਤੇ 22 ਜੂਨ ਨੂੰ ਮੋਹਾਲੀ ‘ਚ ਆਡੀਸ਼ਨ ਹੋਣਗੇ । ਸੋ ਫਿਰ ਦੇਰ ਕਿਸ ਗੱਲ ਦੀ । ਅੱਜ ਹੀ ਭੇਜੋ ਆਪਣੀ ਐਂਟਰੀ, ਆਓ ਤੇ ਛਾ ਜਾਓ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network