‘ਡਾਂਸ ਪੰਜਾਬੀ ਡਾਂਸ’ ਦੇ ਮੰਚ ‘ਤੇ ਇਸ ਕੁੜੀ ਨੇ ਦੱਸਿਆ ਕਿਵੇਂ ਪਤੀ ਦੀ ਮੌਤ ਤੋ ਬਾਅਦ ਗਿੱਧੇ ਨੇ ਦਿੱਤੀ ਨਵੀਂ ਜ਼ਿੰਦਗੀ, ਵੇਖੋ ਵੀਡੀਓ

ਪੀਟੀਸੀ ਪੰਜਾਬੀ ਦੇ ਵੱਲੋਂ ਨਵੇਂ ਟੈਲੇਂਟ ਨੂੰ ਅੱਗੇ ਲਿਆਉਣ ਦੇ ਲਈ ‘ਡਾਂਸ ਪੰਜਾਬੀ ਡਾਂਸ’ ਸ਼ੋਅ ਸ਼ੁਰੂ ਕੀਤਾ ਗਿਆ ਹੈ। ਜਿਸ ‘ਚ ਡਾਂਸ ਦੀ ਵੱਖ-ਵੱਖ ਵੈਰਾਇਟੀ ਵੇਖਣ ਨੂੰ ਮਿਲ ਰਹੀ ਹੈ। ਇਸ ਸ਼ੋਅ ਜਿੱਥੇ ਕਲਾਸੀਕਲ ਡਾਂਸ, ਬੈਲੀ ਡਾਂਸ, ਹਿੱਪ ਹੌਪ ‘ਚ ਆਪਣਾ ਹੁਨਰ ਨੌਜਵਾਨ ਦਿਖਾ ਰਹੇ ਹਨ ।

Written by  Shaminder   |  May 22nd 2024 04:46 PM  |  Updated: May 22nd 2024 04:46 PM

‘ਡਾਂਸ ਪੰਜਾਬੀ ਡਾਂਸ’ ਦੇ ਮੰਚ ‘ਤੇ ਇਸ ਕੁੜੀ ਨੇ ਦੱਸਿਆ ਕਿਵੇਂ ਪਤੀ ਦੀ ਮੌਤ ਤੋ ਬਾਅਦ ਗਿੱਧੇ ਨੇ ਦਿੱਤੀ ਨਵੀਂ ਜ਼ਿੰਦਗੀ, ਵੇਖੋ ਵੀਡੀਓ

ਪੀਟੀਸੀ ਪੰਜਾਬੀ ਦੇ ਵੱਲੋਂ ਨਵੇਂ ਟੈਲੇਂਟ ਨੂੰ ਅੱਗੇ ਲਿਆਉਣ ਦੇ ਲਈ ‘ਡਾਂਸ ਪੰਜਾਬੀ ਡਾਂਸ’  (Dance Punajbi Dance) ਸ਼ੋਅ ਸ਼ੁਰੂ ਕੀਤਾ ਗਿਆ ਹੈ। ਜਿਸ ‘ਚ ਡਾਂਸ ਦੀ ਵੱਖ-ਵੱਖ ਵੈਰਾਇਟੀ ਵੇਖਣ ਨੂੰ ਮਿਲ ਰਹੀ ਹੈ। ਇਸ ਸ਼ੋਅ ਜਿੱਥੇ ਕਲਾਸੀਕਲ ਡਾਂਸ, ਬੈਲੀ ਡਾਂਸ, ਹਿੱਪ ਹੌਪ ‘ਚ ਆਪਣਾ ਹੁਨਰ ਨੌਜਵਾਨ ਦਿਖਾ ਰਹੇ ਹਨ । ਉੱਥੇ ਹੀ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ‘ਤੇ ਵੀ ਗੱਭਰੂ ਤੇ ਮੁਟਿਆਰਾਂ ਆਪਣਾ ਹੁਨਰ ਵਿਖਾ ਰਹੀਆਂ ਹਨ। ਪੰਜਾਬ ਦੀਆਂ ਮੁਟਿਆਰਾਂ ਗਿੱਧੇ ‘ਤੇ ਆਪਣੀ ਪਰਫਾਰਮੈਂਸ ਦੇ ਰਹੀਆਂ ਹਨ ।

ਹੋਰ ਪੜ੍ਹੋ : ਫੋਟੋਗ੍ਰਾਫਰਸ ਨੂੰ ਵੇਖ ਕੇ ਪਾਪਾ ਕਪਿਲ ਸ਼ਰਮਾ ਨੂੰ ਝਿੜਕਣ ਲੱਗੀ ਧੀ ਅਨਾਇਰਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਪੰਜਾਬੀ ਮੁਟਿਆਰਾਂ ਨੇ ਗਿੱਧੇ ‘ਤੇ ਪਰਫਾਰਮੈਂਸ ਦਿੱਤੀ ਹੈ ਅਤੇ ਇਹ ਗਿੱਧੇ ਦੇ ਨਾਲ ਜੱਜ ਸਾਹਿਬਾਨ ਦਾ ਦਿਲ ਜਿੱਤਦੀਆਂ ਨਜ਼ਰ ਆਉਣਗੀਆਂ । ਇਨ੍ਹਾਂ ਮੁਟਿਆਰਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਹ ਸਿੰਗਲ ਮਦਰ ਹੈ ਤੇ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ।

ਵਿਆਹ ਤੋਂ ਪਹਿਲਾਂ ਉਸ ਨੂੰ ਕਾਫੀ ਸ਼ੌਕ ਸੀ ਗਿੱਧੇ ਦਾ । ਪਰ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਾਰੇ ਸ਼ੌਂਕ ਮਰ ਗਏ ਸਨ । ਉਹ ਆਪਣੇ ਬੇਟੇ ਦੇ ਨਾਲ ਡਾਂਸ ਕਲਾਸ ‘ਚ ਜਾਂਦੀ ਸੀ ਅਤੇ ਉਸੇ ਤੋਂ ਉਸ ਨੂੰ ਵੀ ਗਿੱਧੇ ਦਾ ਸ਼ੌਂਕ ਪਿਆ ਅਤੇ ਉਹ ਡਾਂਸ ਪੰਜਾਬੀ ਡਾਂਸ ਦੇ ਮੰਚ ‘ਤੇ ਪਹੁੰਚੀ । ਉਹ ਬੇਹੱਦ ਖੁਸ਼ ਹੈ ਤੇ ਗਿੱਧੇ ਨੇ ਹੀ ਉਸ ਨੂੰ ਮੁੜ ਤੋਂ ਜਿਉਂਦਾ ਕਰ ਦਿੱਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network