ਫੋਟੋਗ੍ਰਾਫਰਸ ਨੂੰ ਵੇਖ ਕੇ ਪਾਪਾ ਕਪਿਲ ਸ਼ਰਮਾ ਨੂੰ ਝਿੜਕਣ ਲੱਗੀ ਧੀ ਅਨਾਇਰਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਕਾਮੇਡੀਅਨ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਗਿਆ ਹੈ। ਇਸੇ ਦੌਰਾਨ ਉਨ੍ਹਾਂ ਨੂੰ ਏਅਰਪੋਰਟ ‘ਤੇ ਵੇਖ ਕੇ ਤਸਵੀਰਾਂ ਖਿੱਚਣ ਦੇ ਲਈ ਫੋਟੋਗ੍ਰਾਫਰਸ ਆ ਗਏ ।

Written by  Shaminder   |  May 22nd 2024 03:21 PM  |  Updated: May 22nd 2024 03:21 PM

ਫੋਟੋਗ੍ਰਾਫਰਸ ਨੂੰ ਵੇਖ ਕੇ ਪਾਪਾ ਕਪਿਲ ਸ਼ਰਮਾ ਨੂੰ ਝਿੜਕਣ ਲੱਗੀ ਧੀ ਅਨਾਇਰਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਕਪਿਲ ਸ਼ਰਮਾ (Kapil Sharma) ਦਾ ਇੱਕ ਵੀਡੀਓ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਵਾਇਰਲ ਹੋ ਰਿਹਾ ਹੈ। ਪਰਿਵਾਰ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ।ਜਿਸ ‘ਚ ਕਪਿਲ ਆਪਣੀ ਪਤਨੀ ਗਿੰਨੀ ਚਤਰਥ ਅਤੇ ਧੀ ਅਨਾਇਰਾ ਦੇ ਨਾਲ ਨਜ਼ਰ ਆ ਰਹੇ ਹਨ । ਕਾਮੇਡੀਅਨ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਗਿਆ ਹੈ। ਇਸੇ ਦੌਰਾਨ ਉਨ੍ਹਾਂ ਨੂੰ ਏਅਰਪੋਰਟ ‘ਤੇ ਵੇਖ ਕੇ ਤਸਵੀਰਾਂ ਖਿੱਚਣ ਦੇ ਲਈ ਫੋਟੋਗ੍ਰਾਫਰਸ ਆ ਗਏ ।ਜਿਸ ਨੂੰ ਵੇਖ ਕੇ ਕਪਿਲ ਸ਼ਰਮਾ ਦੀ ਧੀ ਨਰਾਜ਼ ਹੋ ਗਈ ਅਤੇ ਪਾਪਾ ਨੂੰ ਡਾਂਟਣ ਲੱਗੀ ਕਿ ਤੁਸੀਂ ਤਾਂ ਕਿਹਾ ਸੀ ਕਿ ਇਹ ਤਸਵੀਰਾਂ ਨਹੀਂ ਖਿੱਚਣਗੇ ।

ਹੋਰ ਪੜ੍ਹੋ : ਮਾਤਾ ਚਰਨ ਕੌਰ ਦੀ ਨਿੱਕੇ ਸਿੱਧੂ ਮੂਸੇਵਾਲਾ ਦੇ ਨਾਲ ਨਵੀਂ ਵੀਡੀਓ ਆਈ ਸਾਹਮਣੇ, ਵੇਖੋ ਵੀਡੀਓ

ਇਸ ‘ਤੇ ਗਿੰਨੀ ਧੀ ਨੂੰ ਕਹਿੰਦੀ ਹੈ ਕਿ ਸਭ ਨੂੰ ‘ਬਾਏ’ ਆਖੋ । ਪਰ ਅਨਾਇਰਾ ਆਪਣਾ ਮੂੰਹ ਛਿਪਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਸਾਰੇ ਹੱਸਣ ਲੱਗ ਪੈਂਦੇ ਹਨ।  

ਕਪਿਲ ਸ਼ਰਮਾ ਦਾ ਵਰਕ ਫ੍ਰੰਟ 

ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਬੱਚਿਆਂ ਦੇ ਨਾਲ ਸਮਾਂ ਬਿਤਾਉਣ ਦੇ ਲਈ ਵੈਕੇਸ਼ਨ ‘ਤੇ ਨਿਕਲ ਗਏ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕਾਮੇਡੀ ਕਲਾਕਾਰ ਕੀਤੀ ਸੀ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਹ ਇੱਕ ਨਿੱਜੀ ਚੈਨਲ ‘ਤੇ ਛੋਟੀ ਮੋਟੀ ਕਾਮੇਡੀ ਕਰਦੇ ਹੁੰਦੇ ਸਨ । ਕਪਿਲ ਸ਼ਰਮਾ ਦੀ ਕਿਸਮਤ ਉਦੋਂ ਬਦਲੀ ਜਦੋਂ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਤੇ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜ੍ਹ ਲਈ । ਅੱਜ ਕਪਿਲ ਦਾ ਨਾਮ ਚੋਟੀ ਦੇ ਕਾਮੇਡੀ ਕਲਾਕਾਰਾਂ ‘ਚ ਆਉੁਂਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network