ਦੇਸ਼ ਭਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ

By  Shaminder August 25th 2021 06:06 PM

ਮਥੁਰਾ ਸਣੇ ਪੂਰੇ ਬ੍ਰਜ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (Krishna Janmashtami) ਦੀਆਂ ਰੌਣਕਾਂ ਛਾਉਣ ਲੱਗ ਪਈਆਂ ਹਨ । ਬੀਤੇ ਸਾਲ ਹਰ ਤਿਉਹਾਰ ਦਾ ਮਜ਼ਾ ਫਿੱਕਾ ਰਿਹਾ ਸੀ ।ਕਿਉਂਕਿ ਲਾਕਡਾਊਨ ਕਾਰਨ ਮੰਦਰਾਂ ‘ਚ ਬੰਦਿਸ਼ਾਂ ਸਨ । ਜਿਸ ਕਾਰਨ ਸ਼ਰਧਾਲੂ ਜ਼ਿਆਦਾ ਗਿਣਤੀ ‘ਚ ਭਗਵਾਨ ਦੇ ਦਰਸ਼ਨਾਂ ਦੇ ਲਈ ਨਹੀਂ ਸਨ ਪਹੁੰਚੇ । ਪਰ ਇਸ ਵਾਰ ਅਜਿਹਾ ਨਹੀਂ ਹੈ, ਕਿਉਂਕਿ ਇਸ ਵਾਰ ਲਾਕਡਾਊਨ ‘ਚ ਖੁੱਲ ਹੈ ਅਤੇ ਕੋਰੋਨਾ ਦਾ ਕਹਿਰ ਵੀ ਘਟਿਆ ਹੈ ।

Krishna Janmashtami-min Image From Google

ਹੋਰ ਪੜ੍ਹੋ : ਅਰਬੀ ਦੀ ਸਬਜ਼ੀ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਅਜਿਹੇ ‘ਚ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ਦਾ ਉਤਸ਼ਾਹ ਵੇਖਦੇ ਹੀ ਬਣ ਰਿਹਾ ਹੈ । ਬ੍ਰਜ ‘ਚ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਨੰਦ ਗਾਂਵ ‘ਚ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ।

Janam ashtami,, -min Image From Google

ਨੰਦੀਸ਼ਵਰ ਪਹਾੜੀ ‘ਤੇ ਸਥਿਤ ਨੰਦ ਬਾਬਾ ਮੰਦਿਰ ‘ਚ ਪੂਰਨਮਾਸ਼ੀ ਤੋਂ ਸ਼੍ਰੀ ਕ੍ਰਿਸ਼ਨ ਜਨਮ ਦੀਆਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਪੂਰਨਮਾਸ਼ੀ ਦੀ ਰਾਤ ਤੋਂ ਹੀ ਨੰਦ ਭਵਨ ‘ਚ ਵਧਾਈ ਗਾਇਨ ਕਰਕੇ ਜਨਮ ਉਤਸਵ ਦੀ ਸ਼ੁਰੂਆਤ ਕੀਤੀ ਗਈ ਹੈ । ਨੰਦ ਭਵਨ ‘ਚ 30 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ 31 ਅਗਸਤ ਨੂੰ ਨੰਦ ਉਤਸਵ ਮਨਾਇਆ ਜਾਵੇਗਾ। ਇਸ ਦੌਰਾਨ ਨੰਦ ਭਵਨ ‘ਚ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ।

 

Related Post