ਅਰਬੀ ਦੀ ਸਬਜ਼ੀ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

written by Rupinder Kaler | August 25, 2021

ਅਰਬੀ (arbi , Taro Root ) ਦੀ ਸਬਜ਼ੀ ਫ਼ਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ’ਚ ਐਂਟੀ-ਆਕਸੀਡੈਂਟਜ਼ ਮੌਜੂਦ ਹੁੰਦੇ ਹਨ। ਅਰਬੀ (arbi , Taro Root ) ਵਿਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ ਜਿਸ ਦੇ ਚਲਦੇ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।

ਹੋਰ ਪੜ੍ਹੋ :

ਦੇਸ਼ ਦਾ ਪਹਿਲਾ ਆਈ.ਏ.ਐੱਸ. ਅਫ਼ਸਰ ਜਿਹੜਾ ਬਣਿਆ ਓਲੰਪੀਅਨ, ਪੜੋ ਸੰਘਰਸ਼ ਦੀ ਕਹਾਣੀ

ਇਹ ਤਣਾਅ ਨੂੰ ਦੂਰ ਰੱਖਣ ਵਿਚ ਵੀ ਮਦਦਗਾਰ ਹੈ। ਅਰਬੀ (arbi , Taro Root )  ਵਿਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦੇ ਹਨ। ਅਰਬੀ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ।

ਅਰਬੀ (arbi , Taro Root )  ਖਾਣ ਨਾਲ ਇੰਸੁਲਿਨ ਅਤੇ ਗੁਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ। ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ਵਿਚ ਮੌਜੂਦ ਫ਼ਾਈਬਰ ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਭਾਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ।

0 Comments
0

You may also like