‘Dil Ko Karaar Aaya’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿਧਾਰਥ ਸ਼ੁਕਲਾ ਤੇ ਨੇਹਾ ਸ਼ਰਮਾ ਦੀ ਰੋਮਾਂਟਿਕ ਕਮਿਸਟਰੀ

By  Lajwinder kaur July 31st 2020 02:53 PM

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬਾਸ 13 ਦੇ ਜੇਤੂ ਸਿਧਾਰਥ ਸ਼ੁਕਲਾ ਜਿਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਖ਼ਾਸ ਜਗ੍ਹਾ ਬਣਾ ਲਈ ਹੈ । ਸਿਧਾਰਥ ਸ਼ੁਕਲਾ ਦਾ ਨਵਾਂ ਰੋਮਾਂਟਿਕ ਗੀਤ ‘ਦਿਲ ਕੋ ਕਰਾਰ ਆਇਆ’ (Dil Ko Karaar Aaya) ਰਿਲੀਜ਼ ਹੋ ਗਿਆ ਹੈ ।

ਹੋਰ ਵੇਖੋ : ਪਰਮੀਸ਼ ਵਰਮਾ ਨੇ ਆਪਣੇ ਪਿਤਾ ਲਈ ਪਾਈ ਇਹ ਖ਼ਾਸ ਪੋਸਟ, ਪਰਮਾਤਮਾ ਅੱਗੇ ਕੀਤੀ ਇਹ ਅਰਦਾਸ

ਇਸ ਗੀਤ ਨੂੰ ਨੇਹਾ ਕੱਕੜ ਤੇ Yasser Desai ਨੇ ਮਿਲ ਕੇ ਗਾਇਆ ਹੈ । ਇਸ ਗੀਤ ‘ਚ ਅਦਾਕਾਰੀ ਕੀਤੀ ਹੈ ਸਿਧਾਰਥ ਸ਼ੁਕਲਾ ਤੇ ਬਾਲੀਵੁੱਡ ਅਦਾਕਾਰ ਨੇਹਾ ਸ਼ਰਮਾ । ਦਰਸ਼ਕਾਂ ਨੂੰ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਖੂਬ ਪਸੰਦ ਆ ਰਹੀ ਹੈ ।

ਇਸ ਗੀਤ ਦੇ ਬੋਲ ਰਾਣਾ ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ । ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਗੀਤ ਦੇ ਵਿਊਜ਼ ਵੱਧ ਕੇ ਲੱਖਾਂ ‘ਚ ਪਹੁੰਚ ਗਏ ਨੇ ।

Related Post