‘PB 31’ ਵਾਲਿਆਂ ਦੀ ਧੱਕ ਜਾਰੀ, ਸਿੱਧੂ ਮੂਸੇਵਾਲਾ ਤੇ ਆਰ ਨੇਤ ਦਾ ‘POISON’ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur June 20th 2019 11:32 AM

ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਜੀ ਹਾਂ ਪ੍ਰਸ਼ੰਸਕਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਆਰ ਨੇਤ ਦੇ ਗੀਤ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਦੇ ਨਾਲ ਕੀਤਾ ਜਾ ਰਿਹਾ ਸੀ। ਦੋਵੇਂ ਗਾਇਕਾਂ ਵੱਲੋਂ ਗਾਇਆ ਗੀਤ ‘ਪੋਆਇਜ਼ਨ’ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ‘ਲੈਜੇਂਡ’ ਤੇ ‘ਡਿਫਾਲਟਰ’ ਵਰਗੇ ਗੀਤ ਦੇਣ ਵਾਲੇ ਗਾਇਕਾਂ ਨੇ ਮਿਲਕੇ ਬਹੁਤ ਹੀ ਸ਼ਾਨਦਾਰ ਗਾਇਆ ਹੈ।

ਹੋਰ ਦੇਖੋ:ਆਰ ਨੇਤ ਦੇ ਗੀਤ ‘ਦਬਦਾ ਕਿੱਥੇ ਆ’ ਨੇ ਵੀ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਗੀਤ ਦੇ ਬੋਲ ਅਤੇ ਕੰਪੋਜ਼ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨੇ ਮਿਲ ਕੇ ਕੀਤਾ ਹੈ ਅਤੇ ਮਿਊਜ਼ਿਕ ਦ ਕਿੱਡ ਵੱਲੋਂ ਦਿੱਤਾ ਗਿਆ ਹੈ। ਉੱਥੇ ਹੀ ਵੀਡੀਓ ਅਗਮ ਮਾਨ ਵੱਲੋਂ ਬਣਾਇਆ ਗਿਆ ਹੈ। ‘4 ਮਿੰਟ 31 ਸੈਕਿੰਡ’ ਦੇ ਇਸ ਵੀਡੀਓ ‘ਚ ਯਾਰਾਂ ਦੋਸਤਾਂ ਵਾਲੇ ਅਟੁੱਟ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਇਹ ਦੋਵਾਂ ਹੀ ਗਾਇਕ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਸਿਰ ਕੱਢਵੇਂ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹਨੇਰੀਆਂ ਲਿਆ ਰੱਖੀਆਂ ਨੇ। ਦਰਸ਼ਕਾਂ ਵੱਲੋਂ ਪੋਆਇਜ਼ਨ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਸਿੱਧੂ ਮੂਸੇਵਾਲਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਨੂੰ ਕੁਝ ਹੀ ਸਮਾਂ ਹੋਇਆ ਹੈ ਤੇ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ।

Related Post