ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣਿਆ ਸਿੱਧੂ ਮੂਸੇਵਾਲਾ ਤੇ Sunny Malton, Byg Byrd ਦਾ ਝਗੜਾ, ਦੇ ਰਹੇ ਨੇ ਇੱਕ-ਦੂਜੇ ਨੂੰ Reply

By  Lajwinder kaur May 4th 2020 03:20 PM

ਜੱਟ ਦਾ ਮੁਕਾਬਲਾ, ਓਲਡ ਸਕੂਲ, ਡਾਲਰ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਵਿਵਾਦਾਂ ਦੇ ਚਲਦੇ ਸੁਰਖੀਆਂ 'ਚ ਰਹਿੰਦੇ ਹਨ । ਅਜਿਹੇ ‘ਚ ਏਨੀਂ ਦਿਨੀਂ ਉਨ੍ਹਾਂ ਦਾ ਨਵਾਂ ਵਿਵਾਦ ਜੋ ਕਿ ਬ੍ਰਾਊਨ ਬੁਆਏ ਸੰਨੀ ਮਾਲਟਨ (Sunny Malton  ) ਤੇ ਬਿੱਗ ਬਰਡ (Byg Byrd) ਦੇ ਨਾਲ ਚੱਲ ਰਿਹਾ ਹੈ ।

 

View this post on Instagram

 

First live sidhu da #Chandigarh #mohali #india #america #patiala #italy #canada #australia #newyork #newzealand #pakistan #cars #jeep #trending #blackia_fufad #bathinda #ambala #uk #southbeach #dehli #mumbai #car

A post shared by Blackiya_fufad (@blackiya_fufad) on May 4, 2020 at 2:09am PDT

ਇੱਕ ਤੋਂ ਇੱਕ ਹਿੱਟ ਦੇਣ ਵਾਲੀ ਇਸ ਤਿਕੜੀ ‘ਚ ਦਰਾੜ ਆ ਗਈ ਹੈ । ਜੀ ਹਾਂ ਤਿੰਨਾਂ ਨੇ ਮਿਲ ਕੇ ਕਈ ਹਿੱਟ ਗੀਤ ਦਿੱਤੇ ਨੇ । ਸਿੱਧੂ ਮੂਸੇਵਾਲਾ ਦੇ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ‘ਚ ਵੀ ਬਿੱਗ ਬਰਡ ਦਾ ਗੀਤ ਸੁਣਨ ਨੂੰ ਮਿਲਿਆ ਸੀ । ਇਸ ਤੋਂ ਇਲਾਵਾ East Side Flow, ਜਸਟ ਲਿਸਨ, ਡੇਵਿਲ ਵਰਗੇ ਕਈ ਗੀਤ ਇਨ੍ਹਾਂ ਤਿੰਨਾਂ ਨੇ ਇਕੱਠੇ ਕੰਮ ਕੀਤਾ ਹੈ ।

 

View this post on Instagram

 

Hr ik video pauu pager te #Chandigarh #mohali #india #america #patiala #italy #canada #australia #newyork #newzealand #pakistan #cars #jeep #trending #blackia_fufad #bathinda #ambala #uk #southbeach #dehli #mumbai #car

A post shared by Blackiya_fufad (@blackiya_fufad) on May 4, 2020 at 1:53am PDT

ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬਿੱਗ ਬਰਡ ਨੇ My Block ਦੀ ਛੋਟੀ ਜਿਹੀ ਝਲਕ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕਰ ਦਿੱਤੀ ਸੀ । ਜਿਸ ਤੋਂ ਬਾਅਦ ਇਹ ਮਾਮਲਾ ਵੱਧ ਗਿਆ । ਸਿੱਧੂ ਨੇ ਸੰਨੀ ਮਾਲਟਨ ਤੇ ਬਿੱਗ ਬਰਡ ਨੂੰ ਇੰਸਟਾਗ੍ਰਾਮ ਤੋਂ Unfollow ਕਰ ਦਿੱਤਾ ਤੇ ਇਨ੍ਹਾਂ ਦੋਵਾਂ ਨੇ ਸਿੱਧੂ ਮੂਸੇਵਾਲਾ ਨੂੰ । ਜਿਸ ਤੋਂ ਬਾਅਦ ਬ੍ਰਾਊਨ ਬੁਆਏ ਨੇ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲੇ ਆਪਣਾ ਰਿਪਲਾਈ ਦਿੱਤਾ ।

 

View this post on Instagram

 

GODS PLAN

A post shared by ??ℕℕ? ?????ℕ ? (BROWN BOYS) (@sunnymalton) on Apr 30, 2020 at 9:13pm PDT

ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਲਾਈਵ ਹੋ ਕਿ ਆਪਣਾ ਪੱਖ ਪੇਸ਼ ਕੀਤਾ ਤੇ ਲੋਕਾਂ ਨੂੰ ਇਨ੍ਹਾਂ ਗੱਲਾਂ ‘ਤੇ ਧਿਆਨ ਨਾ ਦੇਣ ਤੇ ਮਨੋਰੰਜਨ ਲਈ ਬਣੇ ਗੀਤਾਂ ਦਾ ਅਨੰਦ ਲੈਣ ਦੀ ਗੱਲ ਆਖੀ।

 

View this post on Instagram

 

Dss keda bolu sala ni jatt khdaa a moose waala ni? @sidhu_moosewala @pbx1__wale ? Keep supporting ?

A post shared by PBX1__WALE (@pbx1__wale) on May 4, 2020 at 1:52am PDT

ਜਿਸ ਤੋਂ ਬਾਅਦ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਤੇ ਨਿਸ਼ਾਨੇ ਸਾਧੇ। ਜਿਸਦੇ ਦੇ ਜਵਾਬ ‘ਚ ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਇੰਸਟਾਗ੍ਰਾਮ ਅਕਾਉਂਟ ਤੋਂ ਲਾਈਵ ਹੋਇਆ ਤੇ ਸੰਨੀ ਮਾਲਟਨ ਨੂੰ ਖਰੀਆਂ ਖਰੀਆਂ ਸੁਣਾਈਆਂ । ਇਹ ਮੁੱਦਾ ਸੋਸ਼ਲ ਮੀਡੀਆ ‘ਤੇ ਭਖਿਆ ਹੋਇਆ ਹੈ । ਦੋਵੇਂ ਇੱਕ-ਦੂਜੇ ‘ਤੇ ਗੀਤ ਲੀਕ ਕਰਨ ਦੇ ਇਲਜ਼ਾਮ ਲਗਾ ਰਹੇ ਨੇ । ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ‘ਚ ਦੋਵਾਂ ਧਿਰਾਂ ‘ਚ ਸੁਲ੍ਹਾ ਹੁੰਦੀ ਹੈ ਜਾਂ ਫਿਰ ਇਹ ਤਿਕੜੀ ਆਪਣੇ-ਆਪਣੇ ਰਸਤੇ ਅਲੱਗ ਕਰ ਲਵੇਗੀ ।

 

Related Post