ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਟਰੈਕ ‘Sidhu's Anthem’

By  Lajwinder kaur March 27th 2019 10:47 AM

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਹਨਾਂ ਨੇ ਛੋਟੀ ਉਮਰ ‘ਚ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਿਲ ਕਰ ਲਈ ਹਨ। ਸਿੱਧੂ ਮੂਸੇਵਾਲਾ ਜਿਹੜੇ ਬੈਕ-ਟੂ-ਬੈਕ ਆਪਣੇ ਨਵੇਂ ਗੀਤ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਰਹੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਆਪਣੇ ਇੱਕ ਹੋਰ ਨਵਾਂ ਸਿੰਗਲ ਟਰੈਕ ‘ਸਿੱਧੂਸ ਐਂਥਮ’ ਲੈ ਕੇ ਆ ਰਹੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Nextcoming soon! "Sidhu's Anthem"..’। ਇਸ ਗੀਤ ‘ਚ ਉਹਨਾਂ ਦਾ ਸਾਥ ਦੇਣਗੇ ਸੰਨੀ ਮੈਲਟਨ ।

View this post on Instagram

 

Next ?? coming soon! "Sidhu's Anthem" featuring @sunnymalton Music: @bygbyrdpro Video: @prodbyrupen @pathaksukaran @jyothitatter Poster: @jyothitatter Subscribe to my Official YouTube Channel 'Sidhu Moose Wala' #BrownBoys #ImaImaBrownBoy #SidhuMooseWala #SunnyMalton #BygByrd #SidhusAnthem

A post shared by Sidhu Moosewala (ਮੂਸੇ ਆਲਾ) (@sidhu_moosewala) on Mar 26, 2019 at 5:44pm PDT

ਹੋਰ ਵੇਖੋ: ‘ਢੋਲ ਜਗੀਰੋ ਦਾ’ ਗੀਤ ਉੱਤੇ ਕੁਲਵਿੰਦਰ ਬਿੱਲਾ ਅਤੇ ਨਵਦੀਪ ਕਲੇਰ ਨੇ ਪਾਈ ਧਮਾਲ, ਦੇਖੋ ਵੀਡੀਓ

ਗੱਲ ਕਰਦੇ ਹਾਂ ਗੀਤ ਦੇ ਪੋਸਟਰ ਦੀ ਤਾਂ ਉਹ ਬਹੁਤ ਹੀ ਵੱਖਰਾ ਬਣਾਇਆ ਗਿਆ ਹੈ। ਸਿੱਧੂ ਮੂਸੇਵਾਲਾ ਅਤੇ ਸੰਨੀ ਮੈਲਟਨ ਦੀਆਂ ਪਾਸਪੋਰਟ ਦੀਆਂ ਕਾਪੀਆਂ ਨੂੰ ਪੋਸਟਰ ਉੱਤੇ ਦੇਖਣ ਨੂੰ ਮਿਲ ਰਹੀਆਂ ਹਨ। ਪੋਸਟਰ ਨੂੰ ਬਲੈਕ ਐਂਡ ਵਾਈਟ ਬਣਾਇਆ ਗਿਆ ਹੈ।

View this post on Instagram

 

Ve tu dunia to vakh tenu taa chuneya, Meri tere utte akh tenu taa chuneya !! Listen full Track #Chosen exclusively on @jioSaavn Click --> jiosaa.vn/chosen #SagaMusic #Unisys #JioSaavnExclusively

A post shared by Sidhu Moosewala (ਮੂਸੇ ਆਲਾ) (@sidhu_moosewala) on Feb 17, 2019 at 9:47pm PST

ਸਿੱਧੂ ਮੂਸੇਵਾਲਾ ਜਿਹੜੇ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਗਾਇਕ ਹਨ ਅਤੇ ਬਹੁਤ ਜਲਦ ਫ਼ਿਲਮ ਜਗਤ ‘ਚ ਵੀ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾਉਣ ਵਾਲੇ ਹਨ। ਸਿੱਧੂ ਮੂਸੇਵਾਲਾ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਡੁਪਰ ਹਿੱਟ ਗੀਤ ਦੇ ਚੁੱਕ ਹਨ। ਮੂਸੇਵਾਲੇ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post