ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ, ਮਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

By  Lajwinder kaur July 11th 2022 04:41 PM -- Updated: July 11th 2022 04:47 PM

Sidhu Moose Wala Parents visit Takht Sri Damdama Sahib: ਆਪਣੇ ਪੁੱਤਰ ਨੂੰ ਗੁਆ ਚੁੱਕੇ ਗਾਇਕ ਸਿੱਧੂ ਮਸੂਸੇਵਾਲਾ ਦੇ ਮਾਪੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ । ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

sidhu moose wala parents image

ਸਿੱਧੂ ਦੀ ਮੌਤ ਤੋਂ ਬਾਅਦ ਇਹ ਪਹਿਲਾ ਜਨਤਕ ਮੌਕਾ ਰਿਹਾ ਜਦੋਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਘਰ ਤੋਂ ਬਾਹਰ ਨਿਕਲੀ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਿਆ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ, ਦੁਬਈ ‘ਚ ਇਨ੍ਹਾਂ ਬੱਚੀਆਂ ਨੇ ‘ਮਾਂ ਤੁਝੇ ਸਲਾਮ ਗੀਤ’ ਗਾ ਕੇ ਏ.ਆਰ ਰਹਿਮਾਨ ਨੂੰ ਦਿੱਤਾ ਸੀ ਖ਼ਾਸ ਮਾਣ

ਇਸ ਮੌਕੇ ਜਦੋਂ ਕੁਝ ਸੰਗਤਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਪਹਿਚਾਣ ਲਿਆ ਤਾਂ ਉਹ ਮਾਪਿਆਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਨਜ਼ਰ ਆਏ। ਇੱਕ ਔਰਤ ਸਿੱਧੂ ਮੂਸੇਵਾਲਾ ਦੀ ਮਾਂ ਦੇ ਗਲ ਲੱਗ ਕੇ ਰੋਂਦੀ ਹੋਈ ਨਜ਼ਰ ਆਈ। ਇਹ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲੇ ਸਨ। ਮੂਸੇਵਾਲੇ ਦੇ ਮਾਤਾ-ਪਿਤਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।

sidhu moose wala parents Takht Sri Damdama Sahib

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਮਹਿਜ਼ 28 ਸਾਲਾਂ ਦੇ ਸਨ, ਜਿਨ੍ਹਾਂ ਨੇ ਏਨੀਂ ਹੋਲੀ ਉਮਰ ‘ਚ ਮਿਊਜ਼ਿਕ ਜਗਤ ਕਈ ਕਾਮਯਾਬੀਆਂ ਹਾਸਿਲ ਕਰ ਲਈਆਂ ਸਨ। ਪਰ 29 ਮਈ ਨੂੰ ਜਾਵਹਰਕੇ ਪਿੰਡ ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।

Image Source: Instagram

ਸਿੱਧੂ ਮੂਸੇਵਾਲਾ ਦੀ ਮੌਤ ਨੇ ਉਸਦੇ ਮਾਪਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਮਿਲ ਕੇ ਦੁੱਖ ਵੰਡਾਉਣ ਦੀ ਕੋਸ਼ਿਸ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਸਿੱਧੂ ਮੂਸੇਵਾਲਾ ਆਪਣੇ ਪਿੱਛੇ ਕਈ ਅਣਰਿਲੀਜ਼ ਗੀਤ ਛੱਡ ਗਿਆ ਹੈ। ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇਖਣਗੇ।

ਹਾਲ ਹੀ 'ਚ ਉਨ੍ਹਾਂ ਵੱਲੋਂ SYL ਰਿਲੀਜ਼ ਕੀਤਾ ਗਿਆ ਸੀ, ਪਰ ਭਾਰਤ ਸਰਕਾਰ ਵੱਲੋਂ ਯੂਟਿਊਬ ਉੱਤੇ ਬੈਨ ਕਰਵਾ ਦਿੱਤਾ ਗਿਆ।

Related Post