ਸਿੱਧੂ ਮੂਸੇਵਾਲਾ ਦੇ ਕਾਤਿਲਾਂ ਨੇ ਖਰੀਦੀਆਂ ਹੋਈਆਂ ਸਨ ਪੰਜਾਬ ਪੁਲਿਸ ਵਾਲੀਆਂ ਵਰਦੀਆਂ, ਜਾਣੋ ਪੂਰੀ ਖ਼ਬਰ

By  Lajwinder kaur June 20th 2022 06:55 PM

ਪੰਜਾਬੀ ਮਿਊਜ਼ਿਕ ਜਗਤ ਦੇ ਚਮਕਦੇ ਹੋਏ ਸਿਤਾਰੇ, ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਪ੍ਰੈਸ ਕਾਨਫਰੰਸ ਕਈ ਵੱਡੇ ਖੁਲਾਸੇ ਕੀਤੇ ਹਨ। ਦਿੱਲੀ ਪੁਲਿਸ ਨੇ ਗੁਜਰਾਤ ਮੁਦਰਾ ਪੋਰਟ ਤੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ਾਰਪ ਸ਼ੂਟਰਾਂ ਕੋਲ ਵੱਡੀ ਮਾਤਰਾਂ ‘ਚ ਹਥਿਆਰ  ਮਿਲੇ ਹਨ।

Sidhu Moose Wala Murder Case: Shooter Manpreet Manu fired 'AK-47' at Shubhdeep Singh; Delhi Police makes shocking revelations

ਪੁਲਿਸ ਨੂੰ ਇਨ੍ਹਾਂ ਕੋਲੋਂ 8 ਗ੍ਰੇਨੇਡ, ਗ੍ਰੇਨੇਡ ਲਾਂਚਰ,  ਪਿਸਤੌਲ, 36 ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਨੇ ਪਹਿਲਾਂ ਮੂਸੇਵਾਲਾ ਉਤੇ Ak 47 ਨਾਲ ਫਾਇਰਿੰਗ ਕੀਤੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਬੈਕਅਪ ਪਲੇਨ ਵੀ ਬਣਾਇਆ ਹੋਇਆ ਸੀ। ਪੁਲਿਸ ਕਹਿਣਾ ਹੈ ਕਿ ਹਮਲਾਵਰ ਆਪਣੇ ਨਾਲ ਗ੍ਰਨੇਡ ਵੀ ਲੈ ਕੇ ਆਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਮੁਕਾਬਲਾ ਵੀ ਹੋ ਸਕਦਾ ਹੈ।

Sidhu Moose Wala Murder Case: Shooter Manpreet Manu fired 'AK-47' at Shubhdeep Singh; Delhi Police makes shocking revelations

ਇਸ ਤੋਂ ਇਲਾਵਾ Delhi Police Special Cell ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਕੋਲ ਪੰਜਾਬ ਪੁਲਿਸ ਵਾਲੀਆਂ ਵਰਦੀਆਂ ਵੀ ਹਾਸਿਲ ਹੋਈਆਂ ਹਨ। ਇਨ੍ਹਾਂ ਨੇ ਛੇ ਪੰਜਾਬ ਪੁਲਿਸ ਵਾਲੀਆਂ ਵਰਦੀਆਂ ਖਰੀਦੀਆਂ ਹੋਈਆਂ ਸਨ। ਪਰ ਇਹ ਇਨ੍ਹਾਂ ਵਰਦੀਆਂ ਦੀ ਵਰਤੋਂ ਨਹੀਂ ਕਰ ਪਾਏ ਕਿਉਂਕਿ ਵਰਦੀ ਉੱਤੇ ਨੇਮ ਪਲੇਟਸ ਨਹੀਂ ਸਨ। ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਚ ਕੁੱਲ ਛੇ ਸ਼ਾਰਪ ਸ਼ੂਟਰ ਸਨ। ਜਿਨ੍ਹਾਂ ਦੀ ਪਹਿਚਾਣ ਕਰ ਲਈ ਹੈ।

sidhu moose wala case

ਪੁਲਿਸ ਦੇ ਅਨੁਸਾਰ ਪ੍ਰਿਅਵਰਤ ਉਰਫ ਫੌਜੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਸੀ। ਇਸ ਨੇ ਹੀ ਕਤਲ ਦੀ ਸਾਜ਼ਿਸ਼ ਰਚੀ ਸੀ। ਪ੍ਰਿਆਵਰਤ ਜੋ ਕਿ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ।

 

ਦੱਸ ਦਈਏ ਇੱਧਰ ਪੰਜਾਬ ਪੁਲਿਸ ਵੀ ਨੇ 11 ਗ੍ਰਿਫਤਾਰੀਆਂ ਕੀਤੀਆਂ ਹੋਈਆਂ ਹਨ। ਇਸ ਮਾਮਲੇ ਦੇ ਚੱਲਦੇ ਲਾਰੈਂਸ ਬਿਸ਼ਨੋਈ ਨੂੰ ਵੀ ਦਿੱਲੀ ਤੋਂ ਪੰਜਾਬ ਲਿਆਂਦਾ ਹੋਇਆ ਹੈ। ਜਿੱਥੇ ਪੰਜਾਬ ਪੁਲਿਸ ਲਗਾਤਾਰ ਲਾਰੈਂਸ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਹੈ।

Related Post