ਸਿੱਧੂ ਮੁਸੇਵਾਲਾ ਦਾ ਗੀਤ 'ਧੱਕਾ' ਜਲਦ ਆਏਗਾ ਸਾਹਮਣੇ,ਅਫ਼ਸਾਨਾ ਖ਼ਾਨ ਨਾਲ ਬੰਨਣਗੇ ਰੰਗ

By  Shaminder November 7th 2019 10:30 AM -- Updated: November 7th 2019 10:31 AM

ਸਿੱਧੂ ਮੁਸੇਵਾਲਾ ਅਤੇ ਅਫ਼ਸਾਨਾ ਖ਼ਾਨ ਜਲਦ ਹੀ ਆਪਣੇ ਨਵੇਂ ਗੀਤ 'ਧੱਕਾ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ । ਇਸ ਗੀਤ ਨੂੰ ਇਨ੍ਹਾਂ ਦੋਵਾਂ ਗਾਇਕਾਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ । ਇਸ ਗੀਤ ਦਾ ਪਹਿਲਾਂ ਆਡੀਓ ਲੀਕ ਹੋਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਇਸ ਗੀਤ ਦੇ ਵੀਡੀਓ ਨਾਲ ਸਿੱਧੂ ਮੂਸੇਵਾਲਾ ਹਾਜ਼ਰ ਹੋ ਰਹੇ ਨੇ ।

ਹੋਰ ਵੇਖੋ:ਸਿੱਧੂ ਮੂਸੇਵਾਲਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣੇ ਪ੍ਰਸ਼ੰਸਕਾਂ ਨਾਲ ਜਨਮ ਦਿਨ, ਵੀਡੀਓ ਵਾਇਰਲ

https://www.instagram.com/p/B4jH5byAngo/

ਇਸ ਗੀਤ ਦਾ ਇੱਕ ਪੋਸਟਰ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੀ ਡਾਇਰੈਕਸ਼ਨ ਅਗਮ ਮਾਨ ਨੇ ਕੀਤੀ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/B4cbtQ1JTIt/

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਇਸ ਗੀਤ ਦਾ ਆਡੀਓ ਤਾਂ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਗੀਤ ਵੀਡੀਓ ਨਾਲ ਰਿਲੀਜ਼ ਹੋਣ 'ਤੇ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

Related Post