ਵਿਦੇਸ਼ ਦੀ ਧਰਤੀ 'ਤੇ ਸਿੱਧੂ ਮੂਸੇਵਾਲਾ ਦੀ ਸਟਾਰਨਾਈਟ

By  Shaminder September 18th 2018 06:48 AM

ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਉਹ ਆਪਣੇ ਵਿਰਸੇ ਅਤੇ ਆਪਣੀਆਂ ਲੋਕ ਖੇਡਾਂ ਨੂੰ ਕਦੇ ਨਹੀਂ ਭੁੱਲਦੇ । ਅਮਰੀਕਾ ਦੇ ਓਹੀਓ 'ਚ ਵੀ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ੨੨ ਸਤੰਬਰ ਨੂੰ ਖੇਡ ਮੇਲੇ ਅਤੇ ਸਟਾਰ ਨਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਪ੍ਰੋਗਰਾਮ 'ਚ ਸਿੱਧੂ ਮੂਸੇਵਾਲਾ ਵੀ ਪਰਫਾਰਮ ਕਰਕੇ ਲੋਕਾਂ ਦਾ ਮਨੋਰੰਜਨ ਕਰਨਗੇ।

ਹੋਰ ਵੇਖੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੋਇਆ ਜਾਰੀ,ਪਾ ਰਿਹਾ ਹੈ ਧਮਾਲਾਂ

https://www.instagram.com/p/Bnt2yrbhdN2/?hl=en&taken-by=sidhu_moosewala

ਅਮਰੀਕਾ ਦੀ ਅਵਾਜ਼ ਮੰਨੇ ਜਾਂਦੇ ਸਿੱਧੂ ਮੂਸੇਵਾਲਾ ਅਮਰੀਕਾ 'ਚ ਕਾਫੀ ਪ੍ਰਸਿੱਧ ਹਨ ਅਤੇ ਉਨ੍ਹਾਂ ਦੇ ਗੀਤ ਲੋਕਾਂ 'ਚ ਕਾਫੀ ਮਸ਼ਹੂਰ ਨੇ । ਉਨ੍ਹਾਂ ਨੇ ਆਪਣੇ ਇਸ ਪ੍ਰੋਗਰਾਮ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕੀਤੀ ਹੈ ।ਸਿੱਧੂ ਮੂਸੇਵਾਲਾ ਦਾ ਸਟਾਈਲ ਹੋਰਨਾਂ ਗਾਇਕਾਂ ਨਾਲੋਂ ਵੱਖਰਾ ਹੈ ਅਤੇ ਗੀਤਾਂ ਦੀ ਵੰਨਗੀ ਵੀ ਵੱਖਰੀ ਹੈ । ਗੀਤਾਂ 'ਚ ਉਹ ਆਪਣੇ ਅਲੋਚਕਾਂ ਨੂੰ ਕਰਾਰਾ ਜਵਾਬ ਵੀ ਦਿੰਦੇ ਨੇ ਅਤੇ ਖਰ੍ਹੀਆਂ ਖਰ੍ਹੀਆਂ ਸੁਣਾਉਂਦੇ ਨੇ ।

sidhu moosewala

ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਆਪਣੇ ਦੋ ਹਜ਼ਾਰ ਸਤਾਰਾਂ 'ਚ ਆਪਣੇ ਸੰਗੀਤਕ ਕਰੀਅਰ ਨੂੰ ਗੀਤ 'ਉੱਚੀਆਂ ਗੱਲਾਂ' , 'ਜੀ ਵੈਗਨ' ਅਤੇ ਲਾਈਫ ਸਟਾਈਲ' ਗੀਤਾਂ ਨਾਲ ਸ਼ੁਰੂ ਕੀਤਾ ਅਤੇ ਸ਼ੋਸ਼ਲ ਮੀਡੀਆ 'ਤੇ ਇਹ ਗੀਤ ਏਨੇ ਮਕਬੂਲ ਹੋਏ ਕਿ ਸਿੱਧੂ ਮੂਸੇਵਾਲਾ ਨੂੰ ਇਨਾਂ ਗੀਤਾਂ ਨੇ ਰਾਤੋ ਰਾਤ ਕਾਮਯਾਬ ਗਾਇਕਾਂ ਦੀ ਕਤਾਰ 'ਚ ਲਿਆ ਕੇ ਖੜਾ ਕਰ ਦਿੱਤਾ ।ਉਨ੍ਹਾਂ ਦਾ ਅਸਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਹੈ ।ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਤੌਰ 'ਤੇ ਜਾਣੇ ਜਾਣ ਲੱਗ ਪਏ ।ਉਨ੍ਹਾਂ ਨੇ ਆਪਣੀ ਬੀ.ਏ. ਦੀ ਪੜਾਈ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਇੰਜੀਨੀਅਰਿੰਗ ਤੋਂ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ ।

 

 

ਕੈਨੇਡਾ 'ਚ ਉਨ੍ਹਾਂ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਵੱਧਦੀ ਗਈ ।ਉਨ੍ਹਾਂ ਨੇ ਫਿਲਮ 'ਡਾਕੂਆਂ ਦਾ ਮੁੰਡਾ' 'ਚ ਵੀ ਇੱਕ ਗੀਤ ਗਾਇਆ ਹੈ ।ਉਨ੍ਹਾਂ ਦੇ ਗੀਤਾਂ 'ਚ ਜ਼ਿਆਦਾਤਰ ਹਕੀਕਤ ਬਿਆਨ ਕੀਤੀ ਜਾਂਦੀ ਹੈ ਅਤੇ ਇਹ ਸਚਾਈ ਵੀ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ ।ਸਿੱਧੂ ਮੂਸੇਵਾਲਾ ਹੁਣ ਓਹੀਓ 'ਚ ੨੨ ਸਤੰਬਰ ਨੂੰ ਰੌਣਕਾਂ ਲਗਾਉਣਗੇ ਅਤੇ ਲੋਕ ਵੀ ਉਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ਉਤਾਵਲੇ ਨੇ ।

Related Post