ਸਿੱਧੂ ਮੂਸੇ ਵਾਲੇ ਦੇ ਅਗਲੇ ਗਾਣੇ ਦਾ ਪੋਸਟਰ ਆਇਆ ਸਾਹਮਣੇ, ਕੰਵਰ ਗਰੇਵਾਲ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ
ਸਿੱਧੂ ਮੂਸੇ ਵਾਲੇ ਦੇ ਅਗਲੇ ਗਾਣੇ ਦਾ ਪੋਸਟਰ ਆਇਆ ਸਾਹਮਣੇ, ਕੰਵਰ ਗਰੇਵਾਲ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਜਿੰਨ੍ਹਾਂ ਦੀ ਗਾਇਕੀ ਨੇ ਨੌਜਵਾਨ ਪੀੜੀ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਸਿੱਧੂ ਮੂਸੇ ਵਾਲਾ ਜਦੋਂ ਤੋਂ ਹੀ ਪੰਚਾਇਤੀ ਚੋਣਾਂ ਤੋਂ ਫ੍ਰੀ ਹੋਏ ਹਨ ਉਸ ਤੋਂ ਬਾਅਦ ਹੀ ਉਹਨਾਂ ਦੇ ਲਗਾਤਾਰ ਗਾਣੇ ਰਿਲੀਜ਼ ਹੋ ਰਹੇ ਹਨ। ਇੱਕ ਤੋਂ ਬਾਅਦ ਇੱਕ ਗਾਣਿਆਂ ਦਾ ਪੋਸਟਰ ਸਿੱਧੂ ਮੂਸੇ ਵਾਲਾ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ। ਸਿੱਧੂ ਮੂਸੇ ਵਾਲਾ ਵੱਲੋਂ ਇੱਕ ਹੋਰ ਗਾਣੇ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਦਾ ਨਾਮ ਹੈ 'ਏ ਲੇਜੈਂਡ ਨੇਵਰ ਡਾਇਜ਼'।
View this post on Instagram
ਗਾਣੇ ਦੇ ਪੋਸਟਰ ਤੋਂ ਜਾਪਦਾ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਾਰ ਕੁਝ ਵੱਖਰਾ ਅਤੇ ਵੱਡਾ ਲੈ ਕੇ ਆਉਣ ਵਾਲੇ ਹਨ। ਇਸ ਗਾਣੇ ਦੀ ਵੀਡੀਓ ਕੀਤੀ ਹੈ Sukaran Pathak ਅਤੇ ਰੁਪੇਨ ਭਾਰਦਵਾਜ ਨੇ। ਗਾਣੇ ਦਾ ਮਿਊਜ਼ਿਕ 'ਦ ਕਿੱਡ' ਵੱਲੋਂ ਤਿਆਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਕੰਵਰ ਗਰੇਵਾਲ ਅਤੇ ਨਵਜੋਤ ਪੰਧੇਰ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਹੈ।
View this post on Instagram
ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਇੱਕ ਹੋਰ ਆਉਣ ਵਾਲੇ ਗਾਣੇ ਦਾ ਪੋਸਟਰ ਜਾਰੀ ਕਰ ਚੁੱਕੇ ਹਨ ਜਿਸ ਦਾ ਨਾਮ ਹੈ 'ਈਸਟ ਸਾਈਡ ਫਲੋਅ'। ਇਸ ਗਾਣੇ ਦਾ ਮਿਊਜ਼ਿਕ ਬਿਗ ਬਰਡ ਵੱਲੋਂ ਕੀਤਾ ਗਿਆ ਹੈ ਅਤੇ ਵੀਡੀਓ ਤੇਜੀ ਸੰਧੂ ਵੱਲੋਂ ਬਣਾਇਆ ਗਿਆ ਹੈ। ਪਰ ਦੱਸ ਦਈਏ ਦੋਨੋਂ ਗਾਣਿਆਂ ਦੀ ਰਿਲੀਜ਼ ਡੇਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਹੋਰ ਵੇਖੋ : ਨਹੀਂ ਦੇਖਿਆ ਹੋਵੇਗਾ ਸਿੱਧੂ ਮੂਸੇ ਵਾਲਾ ਦਾ ਇਹ ਰੂਪ , ਦੇਖੋ ਵੀਡੀਓ
View this post on Instagram
ਕੁਝ ਦਿਨ ਪਹਿਲਾਂ ਸਿੱਧੂ ਮੂਸੇ ਵਾਲਾ ਵੈਲੇਨਟਾਈਨ ਮੌਕੇ 'ਤੇ ਵੀ ਆਪਣਾ 'ਚੋਜ਼ਨ' ਨਾਮ ਦਾ ਰੋਮੈਂਟਿਕ ਗਾਣਾ ਰਿਲੀਜ਼ ਕਰ ਚੁੱਕੇ ਹਨ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇੱਕ ਤੋਂ ਬਾਅਦ ਇੱਕ ਗਾਣਿਆਂ ਦੀ ਝੜੀ ਲਗਾ ਰਹੇ ਸਿੱਧੂ ਮੂਸੇ ਵਾਲਾ ਦੇਖਣਾ ਹੋਵੇਗਾ ਹੋਰ ਕੀ ਨਵਾਂ ਲੈ ਕੇ ਆਉਣ ਵਾਲੇ ਹਨ।