ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਲਈ ਦੀਵਾਨਗੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਤਸਵੀਰਾਂ

By  Lajwinder kaur May 14th 2019 11:09 AM -- Updated: May 14th 2019 11:10 AM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਛੋਟੀ ਉਮਰ ‘ਚ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਹੈ। ਉਨ੍ਹਾਂ ਵੱਲੋਂ ਗਾਏ ਗੀਤਾਂ ਦਾ ਖੁਮਾਰ ਸਭ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਦੇ ਫੈਨਜ਼ ਦੀ ਲਿਸਟ ਲੰਮੀ-ਚੌੜੀ ਹੈ। ਇਸ ਵਾਰ ਇੱਕ ਹੋਰ ਪ੍ਰਸ਼ੰਸਕ ਨੇ ਆਪਣੀ ਬਾਹਾਂ ਦੇ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਟੈਟੂ ਗੁਦਵਾਇਆ ਹੈ। ਜੀ ਹਾਂ ਗੁਰਵਿੰਦਰ ਸਿੰਘ ਨਾਮ ਦੇ ਇਸ ਪ੍ਰਸ਼ੰਸਕ ਨੇ ਆਪਣੇ ਪਿਆਰ ਨੂੰ ਟੈਟੂ ਦੇ ਰਾਹੀਂ ਬਿਆਨ ਕੀਤਾ ਹੈ ਫੈਨ ਨੇ ਤਸਵੀਰ ਦੇ ਨਾਲ ਸਿੱਧੂ ਮੂਸੇਵਾਲੇ ਦਾ ਗੀਤ ਲੈਜੇਂਡ ਵੀ ਲਿਖਿਆ ਹੋਇਆ ਹੈ।

View this post on Instagram

 

LOVE YA FAM !!!!! @gurvindersingh0827 ??

A post shared by Sidhu Moosewala (ਮੂਸੇ ਆਲਾ) (@sidhu_moosewala) on May 12, 2019 at 6:19pm PDT

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ

ਸਿੱਧੂ ਮੂਸੇਵਾਲੇ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤੀਆਂ ਨੇ ਆਪਣੇ ਫੈਨ ਦੇ ਪਿਆਰ ਲਈ ਧੰਨਵਾਦ ਵੀ ਕੀਤਾ ਹੈ। ਇਸ ਪੋਸਟ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟਸ ਆ ਚੁੱਕੇ ਨੇ।

View this post on Instagram

 

@sidhu_moosewala @bygbyrdpro @sunnymalton @sidhumoosewalaonly #brownboys #sidhumoosewala ....

A post shared by ਗੁਰਵਿੰਦਰ ਸਿੰਘ❤️ਹਰਪ੍ਰੀਤ ਕੌਰ (@gurvindersingh0827) on May 12, 2019 at 12:18am PDT

ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।ਇਸ ਤੋਂ ਇਲਾਵਾ ਉਹ ਬਹੁਤ ਜਲਦ ਫ਼ਿਲਮ ਜਗਤ ‘ਚ ਵੀ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾਉਣ ਵਾਲੇ ਹਨ। ਸਿੱਧੂ ਮੂਸੇਵਾਲਾ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।

Related Post